ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸਿੱਖਾਂ ਦੇ ਅੱਠਵੇਂ ਗੁਰੂ ਸਾਹਿਬ ਜੀ, ਦਇਆ, ਨਿਮਰਤਾ ਅਤੇ ਮਨੁੱਖਤਾ ਦੀ ਸੇਵਾ ਦੇ ਪ੍ਰਤੀਕ ਹਨ। ਬਾਲ ਅਵਸਥਾ ਵਿੱਚ ਹੀ ਗੁਰਗੱਦੀ ਸੰਭਾਲਣ ਵਾਲੇ ਗੁਰੂ ਸਾਹਿਬ ਜੀ ਨੇ ਦਿੱਲੀ ਵਿੱਚ ਚੇਚਕ (ਛੋਟੀ ਮਾਤਾ) ਨਾਲ ਪੀੜਤ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਅਤੇ ਦੁਖੀ ਮਨੁੱਖਤਾ ਨੂੰ ਆਸਰਾ ਦਿੱਤਾ। ਇਸੇ ਕਾਰਨ ਉਨ੍ਹਾਂ ਨੂੰ “ਬਾਲਾ ਪੀਰ” ਦੇ ਨਾਮ ਨਾਲ ਵੀ ਸਤਿਕਾਰਿਆ ਜਾਂਦਾ ਹੈ।

