ਗ੍ਰੰਥੀ ਸਿੰਘਾਂ ਦੇ ਹੱਕ ਦੀ ਆਵਾਜ਼ ਰਜਿਸਟਰ ਸੰਸਥਾ ਵੱਲੋਂ ਪਿੰਡ ਛੱਜੂਪੁਰ ਨੇੜੇ ਪਿਹੋਵਾ ਕੁਰੂਕਸ਼ੇਤਰ ਵਿਖੇ ਭਾਈ ਜਸਬੀਰ ਸਿੰਘ ਬਾਵਾ ਦੇ ਉਪਰਾਲੇ ਸਦਕਾ ਗ੍ਰੰਥੀ ਸਿੰਘਾਂ ਦੀ ਹਰ ਮਹੀਨੇ 13 ਤਰੀਕ ਨੂੰ ਹੋਣ ਵਾਲੀ ਮੀਟਿੰਗ ਲਈ ਦਫਤਰ ਦਾ ਨੀਮ ਪੱਥਰ ਅੱਜ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕਰ ਕਮਲਾ ਨਾਲ ਰੱਖਿਆ ਇਸ ਸਮੇਂ ਗ੍ਰੰਥੀ ਸਿੰਘਾਂ ਤੋਂ ਇਲਾਵਾ ਸਰਦਾਰ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਸਰਦਾਰ ਸਵਰਨ ਸਿੰਘ ਬੁੰਗਾ ਟਿੱਬੀ ਸੀਨੀਅਰ ਮੈਂਬਰ, ਸਰਦਾਰ ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐਨ ਆਰ ਆਈ ਵਿੰਗ ਯੂਐਸਏ, ਜੱਥੇਦਾਰ ਸਤਪਾਲ ਸਿੰਘ ਰਾਮਗੜ੍ਹੀਆ ਸਾਬਕਾ ਮੈਂਬਰ ਵੀ ਹਾਜ਼ਰ ਸਨ ਜਥੇਦਾਰ ਜੀ ਵੱਲੋਂ ਇਕ ਲੱਖ ਰੁਪਿਆ ਸੰਸਥਾ ਨੂੰ ਦਫਤਰ ਉਸਾਰੀ ਲਈ ਭੇਟ ਕੀਤਾ ਗਿਆ ਸਰਪੰਚ ਗੁਰਮਿਹਰ ਸਿੰਘ ਛੰਜੂਪੁਰ, ਗੁਰਦੁਆਰਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਅਤੇ ਭਾਈ ਜਸਵੀਰ ਸਿੰਘ ਬਾਬਾ ਵੱਲੋਂ ਸਭ ਦਾ ਸਿਰਪਾਉ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ।
