ਅੱਜ ਸਮਾਜ ਸੇਵੀ ਅਤੇ ਧਾਰਮਿਕ ਸ਼ਖਸੀਅਤ ਬਾਬਾ ਗੁਰਜੰਟ ਸਿੰਘ ਤਾਜਪੁਰ ਵਾਲਿਆਂ ਵੱਲੋਂ ਹੈਡ ਗ੍ਰੰਥੀ ਭਾਈ ਮੁਖਤਿਆਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਗੀਚੀ ਸਾਹਿਬ ਰਾਏਕੋਟ ਵਿਖੇ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਗਏ ਜਿਸ ਦੌਰਾਨ ਨਵ ਵਿਆਹੀਆਂ ਲੜਕੀਆਂ ਨੂੰ ਲੋੜੀਂਦਾ ਸਮਾਨ ਜਿਵੇਂ ਅਲਮਾਰੀ ਬੈਡ ਕੱਪੜੇ ਬਿਸਤਰੇ ਅਤੇ ਹੋਰ ਲੋੜੀਂਦਾ ਸਮਾਨ ਵੀ ਦਿੱਤਾ ਗਿਆ ਆਈਆਂ ਬਰਾਤਾਂ ਅਤੇ ਸੰਗਤਾਂ ਦੀ ਆਓ ਭਾਗਤ ਲਈ ਪਕੌੜੀ ਮਠਿਆਈਆਂ ਅਤੇ ਵਧੀਆ ਪ੍ਰਸ਼ਾਦੇ ਪਾਣੀ ਨਾਲ ਸੇਵਾ ਕੀਤੀ ਗਈ ਇਸ ਮੌਕੇ ਇਲਾਕੇ ਦੀਆਂ ਧਾਰਮਿਕ ਅਤੇ ਰਾਜਨੀਤਿਕ ਮਸਹੂਰ ਹਸਤੀਆਂ ਡਾਕਟਰ ਕਾਮਲ ਅਮਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ, ਗੁਰਦੁਆਰਾ ਟਾਲੀਆਣਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਮਹਿੰਦਰ ਸਿੰਘ ਮਾਣਕੀ, ਬਾਬਾ ਬੁੱਢਾ ਜੀ ਇਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ, ਸਰਪੰਚ ਬਲਜੀਤ ਸਿੰਘ ਤਾਜਪੁਰ,ਸਰਦਾਰ ਨਿਰੰਜਨ ਸਿੰਘ,ਜੀਤ ਸਿੰਘ ਰਾਏ,ਅਰਜਨ ਸਿੰਘ ਰਾਏ,ਤਜਿੰਦਰ ਕੌਰ ਰਾਏ,ਜਿੰਦਰ ਰਾਏ,ਨਗਿੰਦਰ ਸਿੰਘ ਰਾਏ,ਜਸਮੇਲ ਸਿੰਘ ਮੱਲੀ ਨੰਬਰਦਾਰ,ਸ਼ਿਵ ਕੁਮਾਰ ਆਨੰਦ ਬੂਟਾ ਸਿੰਘ ਛਾਪਾ,ਪ੍ਰਧਾਨ ਗੇਜਾ ਸਿੰਘ,ਮੀਤ ਪ੍ਰਧਾਨ ਜਗਤਾਰ ਸਿੰਘ ਜੁਗਰਾਜ ਸਭਰਾਵਾਲ, ਬਾਬਾ ਫਰੀਦ ਜੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ
