ਅੰਤਿਮ ਸੰਸਕਾਰ ਬਾਬਾ ਬੁੱਢਾ ਜੀ

ਬਾਬਾ ਬੁੱਢਾ ਜੀ (1506-1631) ਸਿੱਖ ਇਤਿਹਾਸ ਦੀ ਇੱਕ ਬਹੁਤ ਹੀ ਮਹਾਨ ਅਤੇ ਸਤਿਕਾਰਯੋਗ ਸ਼ਖਸੀਅਤ ਹਨ, ਜਿਨ੍ਹਾਂ ਨੇ 125 ਸਾਲ ਦੀ ਉਮਰ ਭੋਗੀ ਅਤੇ ਛੇ ਗੁਰੂ ਸਾਹਿਬਾਨ ਦੀ ਸੇਵਾ ਕੀਤੀ। ਉਨ੍ਹਾਂ ਦਾ ਅੰਤਿਮ ਸਮਾਂ (ਸੰਸਕਾਰ) ਬਹੁਤ ਹੀ ਸ਼ਾਂਤਮਈ ਅਤੇ ਗੁਰੂ-ਚਰਨਾਂ ਵਿੱਚ ਹੋਇਆ।
ਬਾਬਾ ਬੁੱਢਾ ਜੀ ਦਾ ਅੰਤਿਮ ਸਮਾਂ (ਸੰਸਕਾਰ):
ਅੰਤਿਮ ਸਮਾਂ: ਬਾਬਾ ਬੁੱਢਾ ਜੀ ਨੇ 8 ਸਤੰਬਰ 1631 ਈ: (ਕੁਝ ਸਰੋਤਾਂ ਅਨੁਸਾਰ 1630) ਨੂੰ ਝੰਡਾ ਰਾਮਦਾਸ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਅੰਤਿਮ ਸਾਹ ਲਏ।
ਗੁਰੂ ਦੀ ਹਜ਼ੂਰੀ: ਜਦੋਂ ਬਾਬਾ ਜੀ ਅੰਤਿਮ ਸਮੇਂ ਵਿੱਚ ਸਨ, ਤਾਂ ਛੇਵੇਂ ਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਖੁਦ ਉਨ੍ਹਾਂ ਦੇ ਸਿਰਹਾਣੇ ਬੈਠੇ ਸਨ। ਉਨ੍ਹਾਂ ਨੇ ਗੁਰੂ ਜੀ ਦੀਆਂ ਬਾਹਾਂ ਵਿੱਚ ਸਰੀਰ ਤਿਆਗਿਆ।
ਸੰਸਕਾਰ: ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ। ਇਸ ਤੋਂ ਬਾਅਦ ਗੁਰੂ ਜੀ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਵਿਖੇ ਉਨ੍ਹਾਂ ਦੀਆਂ ਅਸਥੀਆਂ ਨੂੰ ਸੰਭਾਲਿਆ।

ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਵੇਂ ਪ੍ਰਕਾਸ਼ ਦੇਣ ਚ ਸੂਰਜ , ਨਿਮਰਤਾ ਚ ਧਰਤੀ , ਕਿੱਲਿਆਂ ਚ ਲੰਕਾ ਗਹਿਰਾਈ ਚ ਸਮੁੰਦਰ ਦਾ ਕੋਈ ਮੁਕਾਬਲਾ ਨਹੀਂ ਇਸੇ ਤਰ੍ਹਾਂ ਸਿੱਖੀ ਚ ਬਾਬਾ ਬੁੱਢਾ ਸਾਹਿਬ ਸਭ ਤੋਂ #ਸ਼ਰੋਮਣੀ ਨੇ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ
ਬਾਬਾ ਬੁੱਢਾ ਸਾਹਿਬ ਜੀ ਨੇ #ਆਖ਼ਰੀ ਕੁਝ ਸਾਲ ਆਪਣੇ ਪਿੰਡ #ਰਮਦਾਸ ਗੁਜਾਰੇ ਬਾਬਾ ਜੀ ਨੇ ਸਮਾਂ ਨੇੜੇ ਅਾਇਅਾ ਜਾਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਇਕ ਸਿੱਖ ਨੂੰ ਭੇਜਿਆ ਸਤਿਗੁਰੂ ਉਸ ਸਮੇਂ ਸ੍ਰੀ ਹਰਗੋਬਿੰਦਪੁਰ( ਜ਼ਿਲ੍ਹਾ ਗੁਰਦਾਸਪੁਰ) ਸੀ ਬੇਨਤੀ ਕੀਤੀ ਮਹਾਰਾਜ ਦਰਸ਼ਨ ਦਿਓ ਮੇਰਾ ਅੰਤਿਮ ਸਮਾਂ ਆ ਗਿਆ ਹੈ ਸਤਿਗੁਰਾਂ ਉਸੇ ਵੇਲੇ ਮੁਖੀ ਸਿੱਖਾਂ ਨੂੰ ਨਾਲ ਲਿਆ ਤੇ ਰਮਦਾਸ ਨਗਰ ਪਹੁੰਚੇ ਪਿਆਰ ਦੇ ਨਾਲ ਮਿਲੇ
ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਕਿਅਾ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਗੁਰੂ ਸਰੂਪਾਂ ਦੇ ਦਰਸ਼ਨ ਕੀਤੇ ਨੇ ਉਨ੍ਹਾਂ ਦੇ ਬਾਰੇ ਕੁਝ ਦੱਸੋ ਬਾਬਾ ਬੁੱਢਾ ਜੀ ਨੇ ਸੁਣਿਆ ਹੱਥ ਜੋੜੇ ਅੱਖਾਂ ਪਾਣੀ ਨਾਲ ਭਰ ਆਈਆਂ ਕਹਿਣ ਲੱਗੇ ਤੁਸੀਂ ਤਾਂ ਖ਼ੁਦ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹੋ ਉਹਨਾਂ ਦਾ ਰੂਪ ਹੋ

ਤੁਸੀਂਸੂਰਜਮੈਂ_ਜੁਗਨੂੰ ਤੇ ਜੁਗਨੂੰ ਸੂਰਜ ਨੂੰ ਕੀ ਚਾਨਣਾ ਦੇਵੇ ?? ਸੁਣ ਕੇ ਮੀਰੀ ਪੀਰੀ ਦੇ ਮਾਲਕ ਕੇ ਹੱਸ ਪਏ ਤੇ ਕਿਹਾ ਇਸੇ ਨਿਮਰਤਾ ਕਰਕੇ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਰਹਿਮਤਾਂ ਨਾਲ ਨਿਵਾਜੇ ਗਏ ਪਰ ਫਿਰ ਸਤਿਗੁਰਾਂ ਦਾ ਹੁਕਮ ਮੰਨ ਕੇ ਬਾਬਾ ਜੀ ਨੇ ਗੁਰੂ ਸਾਹਿਬ ਦੇ ਇਤਿਹਾਸ ਚੋਂ ਥੋੜ੍ਹੇ ਥੋੜ੍ਹੇ ਪ੍ਰਸੰਗ ਸੁਣਾਏ

ਇਤਿਹਾਸ ਬਣਾਉਣ ਤੋਂ ਬਾਅਦ ਬਾਬਾ ਜੀ ਨੇ ਕਿਹਾ ਮਹਾਰਾਜ ਸੇਵਕ ਦੀ ਵੀ ਬੇਨਤੀ ਹੈ ਕਿਰਪਾ ਕਰੋ ਸਤਿਗੁਰਾਂ ਕਿਹਾ ਤੁਸੀਂ ਹੁਕਮ ਕਰੋ ਬਾਬਾ ਜੀ ਨੇ ਕਿਹਾ ਮੇਰੀ ਆਖਰੀ ਇੱਛਾ ਹੈ ਕਿ ਮੇਰਾ #ਆਖ਼ਰੀਸਾਹਤੁਹਾਡੇਦਰਸ਼ਨਕਰਦਿਆਂ ਹੋਇਆਂ ਨਿਕਲੇ ਸਤਿਗੁਰਾਂ ਗਿਆ ਸਤਿ ਬਚਨ ਇਸੇ ਤਰ੍ਹਾਂ ਹੋਵੇਗਾ
ਅਗਲੇ ਦਿਨ ਬਾਬਾ ਜੀ ਨੇ ਅੰਮ੍ਰਿਤ ਵੇਲਾ ਇਸ਼ਨਾਨ ਕੀਤਾ #ਜਪੁਜੀਸਾਹਿਬ ਦਾ ਪਾਠ ਕੀਤਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰਦਿਅਾਂ ਸਰੀਰ ਤਿਆਗ ਦਿੱਤਾ ਮੀਰੀ ਪੀਰੀ ਦੇ ਮਾਲਕ ਨੇ ਅਾਪ #ਅਰਥੀ ਨੂੰ ਮੋਢਾ ਦਿੱਤਾ ਸਸਕਾਰ ਵਾਲੀ ਜਗ੍ਹਾ ਤਕ ਲੈ ਕੇ ਗਏ ਨਾਲ ਨਾਲ ਧੁਰ ਕੀ ਬਾਣੀ ਦਾ ਕੀਰਤਨ ਹੋ ਰਿਅਾ ਸੀ ਚਿਖਾ ਦੀਆਂ ਲੱਕੜਾਂ ਵੀ ਸਤਿਗੁਰਾਂ ਨੇ ਆਪ ਚਿਣੀਆ ਤੇ ਆਪ ਹੱਥੀਂ ਸਸਕਾਰ ਕੀਤਾ #ਗੁਰਬਿਲਾਸ ਦਾ ਕਰਤਾ ਲਿਖਦਾ ਹੈ ਕਿ ਮੀਰੀ ਪੀਰੀ ਦੇ ਮਾਲਕ ਦੀਆਂ ਅੱਖਾਂ ਵੀ ਪਿਆਰ ਨਾਲ ਭਰ ਆਈਂ

ਚਿਖਾਉੱਪਰਜਬਧਰੀਬਾਬਾਸਾਹਿਬਦੇਹ

ਹਰਗੋਬਿੰਦਕੇਨੈਣਤੇਚਲਿਉਨੀਰਸਨੇਹ

ਬਾਬਾ ਜੀ ਦੀ ਕੁਲ ਉਮਰ 125 ਸਾਲ ਸੀ
1631 ਈ: ਨੂੰ ਰਮਦਾਸ ਨਗਰ ਚ ਸਚਖੰਡਿ ਗਮਨ ਕੀਤੇ
ਉਹਨਾਂ ਦੀ ਯਾਦ ਚ ਰਮਦਾਸ ਨਗਰ (ਅੰਮ੍ਰਿਤਸਰ ਸਾਹਿਬ ) ਅਸਥਾਨ ਬਣਿਅਾ ਹੋਇਆ ਹੈ
ਸਿੱਖੀ ਦੀ ਹੱਦ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਚਰਣਾ ਤੇ

Leave a Reply

Your email address will not be published. Required fields are marked *

error: Content is protected !!