ਸਿੱਖ ਜਗਤ ਵਿੱਚ ਹਰ ਰੋਜ਼ ਨਵੇਂ ਨਵੇਂ ਵਿਵਾਦ ਛਿੜਦੇ ਰਹਿੰਦੇ ਹਨ ਜਿਨਾਂ ਨਾਲ ਸਿੱਖ ਕੌਮ ਕਦੇ ਵੀ ਇੱਕ ਮੰਚ ਉੱਪਰ ਇਕੱਠੀ ਨਹੀਂ ਹੋ ਸਕਦੀ ਤਾਜਾ ਮੁੱਦਾ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਅਤੇ ਭਗਤ ਕਹਿਣ ਉੱਪਰ ਰੋਜ਼ਾਨਾ ਨਵੇਂ ਨਵੇਂ ਬਿਆਨ ਦਿੱਤੇ ਜਾਂਦੇ ਹਨ ਪਿਛਲੇ ਦਿਨੀ ਖੁਰਾਲਗੜ੍ਹ ਤੋਂ ਵੱਡੀ ਖਬਰ ਆਈ ਕੀ ਚਲਦੇ ਸਮਾਗਮ ਦੌਰਾਨ ਰਵਿਦਾਸ ਮਹਾਰਾਜ ਜੀ ਸਬੰਧੀ ਕਿਤਾਬਾਂ ਵੰਡੀਆਂ ਜਾ ਰਹੀਆਂ ਸਨ ਜਿਸ ਵਿੱਚ ਰਵਿਦਾਸ ਮਹਾਰਾਜ ਜੀ ਨੂੰ ਭਗਤ ਲਿਖਿਆ ਹੋਇਆ ਸੀ ਜਿਸ ਉੱਪਰ ਸੰਤੋਖ ਕੁਮਾਰੀ ਭੜਕੀ ਅਤੇ ਕਿਤਾਬਾਂ ਵੰਡਣ ਤੋਂ ਰੋਕਿਆ ਗਿਆ ਇਸ ਤਰ੍ਹਾਂ ਦੇ ਮੁੱਦੇ ਕਦੇ ਵੀ ਸਿੱਖ ਕੌਮ ਨੂੰ ਇਕੱਠਾ ਨਹੀਂ ਹੋਣ ਦੇਣਗੇ ਰਵਿਦਾਸ ਮਹਾਰਾਜ ਜੀ ਨੂੰ ਜਿੰਨਾ ਮਰਜ਼ੀ ਸਤਿਕਾਰ ਦਿੱਤਾ ਜਾਵੇ ਉਨਾ ਹੀ ਥੋੜਾ ਹੈ ਪ੍ਰੰਤੂ ਸੰਗਤੀ ਵਿਵਾਦ ਸਿੱਖ ਕੌਮ ਲਈ ਬਹੁਤ ਮੰਦਭਾਗਾ ਹੈ
