ਭਾਰਤ ਦੇਸ਼ ਤਿਉਹਾਰਾਂ ਦਾ ਦੇਸ ਹੈ ਜਿਨਾਂ ਵਿੱਚੋਂ ਦਿਵਾਲੀ ਦੁਸਹਿਰੇ ਵਰਗੇ ਤਿਉਹਾਰਾਂ ਨੂੰ ਖਾਸ ਮਹੱਤਤਾ ਦਿੱਤੀ ਜਾਂਦੀ ਹੈ ਦਿਵਾਲੀ ਹਿੰਦੂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਇਸ ਮੌਕੇ ਇਸ ਤਿਉਹਾਰ ਨੂੰ ਇਸ ਤਿਉਹਾਰ ਨੂੰ ਜਿਆਦਾਤਰ ਪਟਾਕੇ ਚਲਾ ਕੇ ਮਨਾਇਆ ਜਾਂਦਾ ਹੈ ਜਿੱਥੇ ਪਟਾਕੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਹੁੰਦਾ ਹੈ ਉਥੇ ਹੀ ਕਈ ਵਾਰ ਪਟਾਕੇ ਜਾਨੀ ਅਤੇ ਮਾਲੀ ਨੁਕਸਾਨ ਦਾ ਕਾਰਨ ਬਣ ਜਾਂਦੇ ਹਨ ਖਾਸ ਕਰਕੇ ਅਗਰ ਕੋਈ ਪਟਾਕਾ ਕਿਸੇ ਧਰਮ ਅਸਥਾਨ ਉੱਪਰ ਨੁਕਸਾਨ ਕਰਦਾ ਤਾਂ ਇਸ ਨੂੰ ਧਰਮ ਅਤੇ ਫਿਰਕੇ ਨਾਲ ਜੋੜ ਕੇ ਹੋਰ ਵੀ ਜਿਆਦਾ ਨੁਕਸਾਨ ਅਤੇ ਲੜਾਈ ਝਗੜੇ ਦਾ ਕਾਰਨ ਪੈਦਾ ਹੋ ਜਾਂਦਾ ਹੈI
ਸੋ ਬਾਬਾ ਬੁੱਢਾ ਜੀ ਇਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਵੱਲੋਂ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਅਤੇ ਪ੍ਰਬੰਧਕ ਸਾਹਿਬਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਦਾ ਵਿਸੇਸ ਖਿਆਲ ਰੱਖਿਆ ਜਾਵੇ ਕਈ ਵਾਰ ਸੰਗਤਾਂ ਸਰਧਾ ਵਸ ਬਿਜਲੀ ਵਾਲੀਆਂ ਲੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਆਲੇ ਦੁਆਲੇ ਲਗਾ ਦਿੰਦੀਆਂ ਹਨ ਜਾਂ ਪ੍ਰਬੰਧਕਾਂ ਵੱਲੋਂ ਲਗਾਈਆਂ ਜਾਂਦੀਆਂ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਹੋਣ ਦਾ ਮੁੱਖ ਕਾਰਨ ਬਣਦੀਆਂ ਹਨ ਸੋ ਪ੍ਰਬੰਧਕ ਅਤੇ ਗ੍ਰੰਥੀ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਵਾਪਰ ਸਕੇ
