ਰਾਏਕੋਟ:( ਨਿਜੀ ਪੱਤਰ ਪ੍ਰੇਰਕ) ਨਾਭਾ ਰਿਆਸਤ ਦੇ ਮਹਾਰਾਜਾ ਰਿਪੂ ਦਮਨ ਸਿੰਘ ਦੇ ਪੰਜਵੀਂ ਪੀੜੀ ਦੇ ਵਾਰਸ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਜੀ ਦੀ 124 ਸਾਲਾਂ ਬਾਅਦ ਦਸਤਾਰ ਬੰਦੀ ਕੀਤੀ ਜਾ ਰਹੀ ਹੈ। ਜੋ ਕਿ ਸੂਬਾ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿਖੇ ਸਿੱਖ ਰਿਆਸਤ ਦੇ ਹੀਰਾ ਮਹਿਲ ਵਿਖੇ ਕੀਤੀ ਜਾਵੇਗੀ ਇਸ ਮੌਕੇ ਧਾਰਮਿਕ ਅਤੇ ਨਾਲ ਰਾਜਨੀਤਿਕ ਹਸਤੀਆ ਜਿਵੇਂ ਕਿ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸਿਕਰਤ ਕਰਨਗੇ।
