ਰਾਏਕੋਟ (ਜਸ਼ਨਪ੍ਰੀਤ ਕੌਰ) ਪਿਛਲੇ ਦਿਨੀ ਇੱਕ ਪਾਪੀ ਵੱਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਨੂੰ ਪੈਟਰੋਲ ਪਾ ਕੇ ਅੱਗ ਲਗਾਈ ਗਈ ਜੋ ਕਿ ਬਹੁਤ ਜਿਆਦਾ ਦੁਖਦਾਈ ਘਟਨਾ ਹੈ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਦੇ ਸ਼ਬਦਾਂ ਅਨੁਸਾਰ ਅਕਾਲ ਪੁਰਖ ਨੇ ਕਿਰਪਾ ਕੀਤੀ ਜਾਗਦੀ ਜ਼ਮੀਰ ਵਾਲੇ ਕੁਝ ਸਿੱਖਾਂ ਵੱਲੋਂ ਇਸ ਪਾਪੀ ਦੇ ਘਰ ਨੂੰ ਅੱਗ ਲਗਾ ਕੇ ਬੁਲਡੋਜਰ ਫੇਰ ਕੇ ਫਨਾਹ ਕੀਤਾ ਗਿਆ ਅਤੇ ਗਿਆਨੀ ਕੁਲਦੀਪ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਕਿਸੇ ਵੱਲੋਂ ਇਸ ਜਗ੍ਹਾ ਨੂੰ ਨਾ ਖਰੀਦਣ ਅਤੇ ਨਾ ਹੀ ਇਸ ਜਗਹਾ ਉਸਾਰੀ ਕਰਨ ਦਾ ਫੁਰਮਾਨ ਵੀ ਜਾਰੀ ਕੀਤਾ ਗਿਆ ਜੋ ਕਿ ਇਹ ਫੈਸਲਾ ਬਹੁਤ ਹੀ ਸਲਾਘਾ ਯੋਗ ਹੈ।
ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ(ਰਜਿ.) ਭਾਰਤ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸੰਗਤਾਂ ਵੱਲੋਂ ਲਏ ਗਏ ਫੈਸਲੇ ਦੀ ਸਲਾਘਾ ਕਰਦੀ ਹੈ ਪ੍ਰਸ਼ਾਸਨ ਵੱਲੋਂ ਦੋਸੀ ਨੂੰ ਸਜਾ-ਏ- ਮੌਤ ਦੀ ਮੰਗ ਕਰਦੀ ਹੈ। ਇਸ ਮੌਕੇ ਗ੍ਰੰਥੀ ਸਭਾ ਦੇ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ,ਫਲਾਇੰਗ ਇਨਚਾਰਜ ਸਤਨਾਮ ਸਿੰਘ ਅਕਾਲੀ, ਸੀਨੀਅਰ ਮੀਤ ਪ੍ਰਧਾਨ ਪੰਜਾਬ ਬਾਬਾ ਸ਼ਿੰਦਰ ਸਿੰਘ ਕੋਟ ਬੁੱਢਾ,ਜਨਰਲ ਸਕੱਤਰ ਪੰਜਾਬ ਭਾਈ ਬਖਸੀਸ ਸਿੰਘ,ਸਹਿਰੀ ਪ੍ਰਧਾਨ ਬਾਬਾ ਹਰਜੀਤ ਸਿੰਘ ਪੱਤੜ,ਦਿਹਾਤੀ ਪੰਜਾਬ ਪ੍ਰਧਾਨ ਭਾਈ ਵੀਰ ਸਿੰਘ ਸੁੱਖੇਵਾਲ, ਇੰਚਾਰਜ ਧਾਰਮਿਕ ਪੜਤਾਲਾਂ ਭਾਈ ਰਣਜੀਤ ਸਿੰਘ ਸੁੱਖੇਵਾਲ ਤੋਂ ਇਲਾਵਾ ਹੋਰ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਇਸ ਘਟਨਾ ਉੱਪਰ ਅਫਸੋਸ ਪ੍ਰਗਟ ਕੀਤਾ ਗਿਆl
