ਕਿਰਨਦੀਪ ਰੰਧਾਵਾ (ਨਿੱਜੀ ਪੱਤਰਪ੍ਰੇਰਕ) ਪਿਛਲੇ ਦਿਨੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਨਵੀਂ ਕਮੇਟੀ ਵੱਲੋਂ ਪੁਰਾਣੀ ਕਮੇਟੀ ਪਾਸੋਂ ਜਦੋਂ ਹਿਸਾਬ ਕਿਤਾਬ ਅਤੇ ਚਾਬੀਆਂ ਮੰਗੀਆਂ ਗਈਆਂ ਤਾਂ ਇੱਕ ਔਰਤ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਆਪਣੇ ਕੱਪੜੇ ਉਤਾਰ ਕੇ ਸੁੱਟ ਦਿੱਤੇ ਗਏ ਜੋ ਕਿ ਬਹੁਤ ਹੀ ਨਿੰਦਣ ਯੋਗ ਹੈl ਵਰਨਣ ਯੋਗ ਹੈ ਕਿ ਪਿਛਲੇ ਦਿਨੀ ਪਿੰਡ ਜੁਗਿਆਣਾ ਨੇੜੇ ਸਾਹਨੇਵਾਲ ਜਿਲਾ ਲੁਧਿਆਣਾ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਨਵੇਂ ਪ੍ਰਬੰਧਕਾਂ ਨੇ ਪੁਰਾਣੀ ਪ੍ਰਬੰਧਕ ਬੀਬੀ ਪਾਸੋਂ ਜਦੋਂ ਚਾਬੀਆਂ ਮੰਗੀਆਂ ਤਾਂ ਉਹ ਬੀਬੀ ਲੋਹੀ ਲਾਖੀ ਹੋਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਆਪਣੇ ਕੱਪੜੇ ਉਤਾਰ ਕੇ ਸੁੱਟ ਦਿੱਤੇ ਜਿਸ ਪ੍ਰਤੀ ਸਮੂਹ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਵੱਲੋਂ ਬਹੁਤ ਜਿਆਦਾ ਇਤਰਾਜ ਜਤਾਇਆ ਜਾ ਰਿਹਾ ਹੈ ਜਾਣਕਾਰੀ ਮਿਲਣ ਤੱਕ ਸਬੰਧਤ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ ਇਸ ਮਾਮਲੇ ਸਬੰਧੀ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਪੰਜਾਬ ਪ੍ਰਧਾਨ ਦਿਹਾਤੀ ਭਾਈ ਵੀਰ ਸਿੰਘ ਸੁੱਖੇਵਾਲ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਹਰਕਤ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਸਬੰਧੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ
