ਜਿਵੇਂ ਕਿ ਤੁਸੀਂ ਜਾਣਦੇ ਹੋ ਅਜੋਕੇ ਸਮੇਂ ਵਿੱਚ ਗੁਰਦੁਆਰਾ ਸਾਹਿਬਾਨਾਂ ਅੰਦਰ ਡਿਊਟੀਆਂ ਕਰਨ ਵਾਲੇ ਗ੍ਰੰਥੀ ਸਿੰਘ ਸੰਗਤਾਂ ਦੇ ਘਰਾਂ ਵਿੱਚ ਜਾ ਕੇ ਪਾਠ ਕਰਨ ਵਾਲੇ ਪਾਠੀ ਸਿੰਘ ਕੀਰਤਨ ਕਰਨ ਵਾਲੇ ਰਾਗੀ ਸਿੰਘ ਜੋ ਕਿ ਸਮੁੱਚੀ ਜਮਾਤ ਅੱਜ ਦੇ ਸਮੇਂ ਵਿੱਚ ਆਰਥਿਕ ਪੱਧਰ ਤੇ ਬਹੁਤ ਜਿਆਦਾ ਕਮਜ਼ੋਰ ਹੋ ਚੁੱਕੀ ਹੈ ਜਿਸ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਨ ਲਈ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਵੱਖ ਵੱਖ ਸਮੇਂ ਤੇ ਉਪਰਾਲੇ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਆਉਣ ਵਾਲੀ 6 ਸਤੰਬਰ 2025 ਦਿਨ ਸ਼ਨੀਵਾਰ ਨੂੰ ਪਿੰਡ ਕੋਟ ਬੁੱਢਾ ਜ਼ਿਲਾ ਤਰਨ ਤਾਰਨ ਵਿਖੇ ਗ੍ਰੰਥੀ ਸਭਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਅਤੇ ਬਾਬਾ ਬੁੱਢਾ ਜੀ ਦੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਬੜਾ ਭਾਰੀ ਗੁਰਮਤ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਕਰਤਾਰਪੁਰ ਰੋਡ ਕਪੂਰਥਲਾ ਵਿਖੇ ਗ੍ਰੰਥੀ ਸਭਾ ਦੇ ਸੂਬਾ ਪੰਜਾਬ ਦੇ ਸ਼ਹਿਰੀ ਪ੍ਰਧਾਨ ਬਾਬਾ ਹਰਜੀਤ ਸਿੰਘ ਜੀ ਪੱਤੜ ਜੀ ਦੇ ਅਸਥਾਨ ਉੱਪਰ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਸਿੰਦਰ ਸਿੰਘ ਜੀ ਕੋਟ ਬੁੱਢਾ ਪੰਜਾਬ ਦੇ ਜਨਰਲ ਸਕੱਤਰ ਭਾਈ ਬਖਸ਼ੀਸ਼ ਸਿੰਘ ਜੀ ਅੰਮ੍ਰਿਤਸਰ ਫਲਾਇੰਗ ਇੰਚਾਰਜ ਭਾਈ ਸਤਿਨਾਮ ਸਿੰਘ ਅਕਾਲੀ ਅੰਮ੍ਰਿਤਸਰ ਭਾਈ ਵੀਰ ਸਿੰਘ ਸੁੱਖੇਵਾਲ ਦਿਹਾਤੀ ਪ੍ਰਧਾਨ ਪੰਜਾਬ ਭਾਈ ਰਣਜੀਤ ਸਿੰਘ ਇੰਸਪੈਕਟਰ ਧਾਰਮਿਕ ਪੜਤਾਲਾਂ ਤੋਂ ਇਲਾਵਾ ਗ੍ਰੰਥੀ ਸਭਾ ਦੇ ਹੋਰ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਹੋਏ ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਸਥਾ ਦੇ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਜੀ ਵੀ ਹਾਜਰ ਹੋਏ ਜਿਨਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨਾਲ ਲੜਨ ਲਈ ਗ੍ਰੰਥੀ ਪਾਠੀ ਰਾਗੀ ਸਿੰਘਾਂ ਨੂੰ ਇੱਕ ਮੰਚ ਉੱਪਰ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਝੰਡੇ ਹੇਠ ਇਕੱਠੇ ਹੋਣਾ ਚਾਹੀਦਾ ਹੈ
