ਰਾਏਕੋਟ : ( ਨਿਜੀ ਪੱਤਰ ਪ੍ਰੇਰਕ ) ਕੁਦਰਤੀ ਆਫਤਾਂ ਆਉਣਾ ਸੁਭਾਵਿਕ ਹੈ ਪ੍ਰੰਤੂ ਕੁਦਰਤੀ ਆਫਤਾਂ ਵਿੱਚ ਚਟਾਨ ਵਾਂਗੂੰ ਖੜੇ ਹੋਣਾ ਕੇਵਲ ਸਿੱਖ ਕੌਮ ਦੇ ਹਿੱਸੇ ਵਿੱਚ ਆਇਆ ਹੈ ਜਿਸ ਦੀ ਤਾਜਾ ਮਿਸਾਲ ਮੌਜੂਦਾ ਹੜਾਂ ਦੀ ਸਥਿਤੀ ਵਿੱਚ ਦੇਖੀ ਜਾ ਸਕਦੀ ਹੈ ਜਿਸ ਦੌਰਾਨ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੇਅੰਤ ਹੜ ਪੀੜਤ ਲੋਕਾਂ ਦੀ ਸਹਾਇਤਾ ਕੀਤੀ ਗਈ ਜਿਸ ਸਬੰਧੀ ਸੰਗਤਾਂ ਦੀ ਸੇਵਾ ਵਿੱਚ ਇਹਨਾਂ ਸੇਵਾਵਾਂ ਨੂੰ ਸੁਖਾਲਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਰਕਾਰ ਏ ਖਾਲਸਾ ਨਾਮ ਦੀ ਵੈਬਸਾਈਟ ਵੀ ਚਾਲੂ ਕੀਤੀ ਗਈ ਜੋ ਕਿ ਬਹੁਤ ਸਲਾਘਾਯੋਗ ਉਪਰਾਲਾ ਹੈI
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਨੇ ਕਿਹਾ ਕਿ ਕੌਮ ਲਈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੁੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਰਗੇ ਸੂਝਵਾਨ ਆਗੂ ਮਿਲਣਾ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ ਉਨਾਂ ਇਹ ਵੀ ਕਿਹਾ ਕਿ ਬਿਨਾਂ ਸਰਤ ਸਾਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਾਥ ਦੇਣਾ ਚਾਹੀਦਾ ਹੈ ਇਸ ਉਪਰੰਤ ਗ੍ਰੰਥੀ ਸਭਾ ਵੱਲੋਂ ਮਿਤੀ 26 ਸਤੰਬਰ 2025 ਨੂੰ ਪਿੰਡ ਕੋਟ ਬੁੱਢਾ ਜਿਲਾ ਤਰਨ ਤਾਰਨ ਵਿਖੇ ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦਿਵਸ ਮਨਾਏ ਜਾਣ ਸਬੰਧੀ ਫੈਸਲਾ ਵੀ ਲਿਆ ਗਿਆI
ਗ੍ਰੰਥੀ ਸਭਾ ਦੇ ਅਹੁਦੇਦਾਰ ਫਲਾਇੰਗ ਇੰਚਾਰਜ ਭਾਈ ਸਤਨਾਮ ਸਿੰਘ ਅਕਾਲੀ,ਸੀਨੀਅਰ ਮੀਤ ਪ੍ਰਧਾਨ ਪੰਜਾਬ ਬਾਬਾ ਛਿੰਦਰ ਸਿੰਘ ਕੋਟ ਬੁੱਢਾ,ਪੰਜਾਬ ਪ੍ਰਧਾਨ (ਦਿਹਾਤੀ) ਭਾਈ ਵੀਰ ਸਿੰਘ ਸੁੱਖੇਵਾਲ, ਪੰਜਾਬ ਪ੍ਰਧਾਨ (ਸ਼ਹਿਰੀ) ਬਾਬਾ ਹਰਜੀਤ ਸਿੰਘ ਪੱਤੜ ਇੰਸਪੈਕਟਰ ਧਾਰਮਿਕ ਪੜਤਾਲਾਂ ਭਾਈ ਰਣਜੀਤ ਸਿੰਘ ਸੁੱਖੇਵਾਲ,ਵਿਜੀਲੈਂਸ ਡਾਇਰੈਕਟਰ ਭਾਈ ਸੁਰਜੀਤ ਸਿੰਘ ਕਪੂਰਥਲਾ ਇੰਚਾਰਜ ਟਾਸਕ ਫੋਰਸ ਭਾਈ ਪ੍ਰਕਾਸ਼ ਸਿੰਘ,ਜਨਰਲ ਸੈਕਟਰੀ ਪੰਜਾਬ ਭਾਈ ਬਖਸ਼ੀਸ਼ ਸਿੰਘ ਅੰਮ੍ਰਿਤਸਰ ਅਤੇ ਦਫ਼ਤਰੀ ਸਟਾਫ ਤੋਂ ਇਲਾਵਾ ਗ੍ਰੰਥੀ ਸਭਾ ਦੇ ਹੋਰ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਸਨI
