ਮਿਹਨਤੀ,ਅਣਥੱਕ,ਪੰਥ ਪ੍ਰਸਤ ਅਤੇ ਸੁਰਾਂ ਦੇ ਧਨੀ ਹਨ ਗਿਆਨੀ ਹਰਦਿਆਲ ਸਿੰਘ ਜੀ…ਗ੍ਰੰਥੀ ਸਭਾ


ਰਾਏਕੋਟ ( ਨਿੱਜੀ ਪੱਤਰਪ੍ਰੇਰਕ) ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਰਜਿ (ਭਾਰਤ ), ਗੁਰੂ ਪੰਥ ਅਤੇ ਸਮੂਹ ਗ੍ਰੰਥੀ,ਪਾਠੀ,ਰਾਗੀ, ਢਾਡੀ,ਕਥਾਵਾਚਕ,ਪ੍ਰਚਾਰਕਾਂ ਦੀ ਸੇਵਾ ਵਿੱਚ ਉੱਤਰ ਭਾਰਤ ਪ੍ਰਧਾਨ ਵਜੋਂ ਪਿਛਲੇ ਕਈ ਸਾਲਾਂ ਤੋਂ ਦਾਸ ਨੂੰ ਮਿਲੀ ਹੋਈ ਹੈ, ਇੱਕ ਵਾਰ ਫੇਰ ਇਸੇ ਜਿੰਮੇਦਾਰੀ ਨੂੰ ਨਿਭਾਉਣ ਲਈ ਸੰਸਥਾ ਵੱਲੋਂ ਹੁਕਮ ਹੋਇਆ ਹੈ। ਜਿਸ ਪ੍ਰਤੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹੋਇਆ ਸੰਸਥਾ ਦਾ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਨੇ ਇੱਕ ਵਾਰ ਫੇਰ ਇਹ ਸੇਵਾ ਦਾ ਮੌਕਾ ਦਿੱਤਾ ਹੈ। ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਰਜਿ. (ਭਾਰਤ) ਇੱਕ ਧਾਰਮਿਕ ਸਮਾਜ-ਸੇਵੀ ਸੰਸਥਾ ਹੈ ਜੋ ਕਿ ਭਾਰਤ ਸਰਕਾਰ ਦੁਆਰਾ UID NO.PB/2018/0212024 Govt of India. ਦੁਆਰਾ ਰਜਿਸਟਰਡ ਹੈ ਅਤੇ ਧਾਰਮਿਕ ਕੰਮਾਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਬਠਿੰਡਾ ਅਤੇ ਸਰਵ-ਉਚ ਸ੍ਰੀ ਅਕਾਲ ਤਖ਼ਤ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) ਵਲੋਂ ਪ੍ਰਮਾਣਿਤ ਹੈ,ਆਪਣੇ ਸੁਚੱਜੀ ਕਾਰਜ-ਸ਼ੈਲੀ ਕਾਰਨ International Certification Association ਦੁਆਰਾ ISO ਪ੍ਰਮਾਣਿਤ ਅਤੇ ਆਪਣੇ ਪ੍ਰਚਾਰ-ਪ੍ਰਸਾਰ ਸਦਕਾ World Connect Development Foundation ਦੁਆਰਾ Affiliated ਹੈ। ਜਿਸ ਦਾ ਮਕਸਦ ਗੁਰੂ ਪੰਥ ਦੀ ਸੇਵਾ ਵਿੱਚ ਲੱਗੇ ਗ੍ਰੰਥੀ, ਪਾਠੀ, ਰਾਗੀ, ਢਾਡੀ, ਕਥਾ-ਵਾਚਕ ਅਤੇ ਪ੍ਰਚਾਰਕ ਸ਼੍ਰੇਣੀ ਨੂੰ ਪ੍ਰਫੁੱਲਤ ਕਰਨਾ,ਇਸ ਜਮਾਤ ਨੂੰ ਬਣਦਾ ਸਮਾਜਿਕ ਅਤੇ ਧਾਰਮਿਕ ਸਤਿਕਾਰ ਦਿਵਾਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਸਿਧਾਤਾਂ ਨੂੰ ਪ੍ਰਚਾਰਣਾ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਦੇ ਲੜ ਲਾਉਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਸਮਾਜਿਕ ਸੇਵਾਵਾਂ ਜਿਵੇਂ ਕਿ ਦਾਜ-ਦਹੇਜ,ਨਸ਼ੇ,ਰਿਸ਼ਵਤਖੋਰੀ ਅਤੇ ਸਮਾਜਿਕ ਬੁਰਾਈਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬੇ-ਸਹਾਰਾ ਲੋੜਵੰਦ ਬਜ਼ੁਰਗ ਬੱਚਿਆਂ ਅਤੇ ਵਿਵਧਾਵਾਂ ਦੀ ਸਹਾਇਤਾ ਕਰਨੀ।

ਹਰ ਇਕ ਮੈਂਬਰ ਅਤੇ ਆਹੁਦੇਦਾਰ ਇਸ ਸੰਸਥਾ ਪਰਿਵਾਰਿਕ ਮੈਂਬਰ ਹੈ, ਜੋ ਕਿ ਇੱਕ ਸੰਵਿਧਾਨਿਕ ਦਾਇਰੇ ਅੰਦਰ ਰਹਿ ਕੇ ਤਨ,ਮਨ ਅਤੇ ਧਨ ਨਾਲ ਸਮਾਜ ਅਤੇ ਗੁਰੂ ਪੰਥ ਦੀ ਸੇਵਾ ਨਿਭਾ ਰਿਹਾ ਹੈ ਇਹ ਸੰਸਥਾ ਕਿਸੇ ਵੀ ਧਾਰਮਿਕ ਅਤੇ ਸਮਾਜਿਕ ਮਸਲੇ ਨੂੰ ਕਾਨੂੰਨੀ ਅਤੇ ਸੰਵਿਧਾਨਿਕ ਦਾਇਰੇ ਵਿੱਚ ਰਹਿ ਕੇ ਸੰਗਤਾਂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਜਿੱਠਦੀ ਹੈ। ਕਿਸੇ ਵੀ ਪ੍ਰਕਾਰ ਦਾ ਧਾਰਮਿਕ ਅਤੇ ਸਮਾਜਿਕ ਮਾਮਲਾ ਲਿਖਤੀ ਰੂਪ ਵਿਚ ਲੈਣਾ ਇਸ ਸੰਸਥਾ ਲਈ ਜਰੂਰੀ ਹੈ। ਕੋਈ ਵੀ ਆਹੁਦੇਦਾਰ ਜਾਂ ਮੈਂਬਰ ਕਾਨੂੰਨੀ ਅਤੇ ਸੰਵਿਧਾਨਿਕ ਦਾਇਰੇ ਵਿੱਚ ਬਾਹਰ ਜਾਣ ਉਪਰੰਤ ਬਿਨ੍ਹਾਂ ਸੂਚਿਤ ਕੀਤੇ ਵੀ ਬਰਖ਼ਾਸਿਤ ਕੀਤਾ ਜਾ ਸਕਦਾ ਹੈ। ਕੋਈ ਮੈਂਬਰ ਜਾਂ ਆਹੁਦੇਦਾਰ ਆਪਣਾ ਸਨਾਪਤੀ ਕਾਰਡ ਲਗਾਤਾਰ ਜਾਰੀ ਰੱਖ ਕੇ ਨਿਯਮਾਂ ਅਨੁਸਾਰ ਇਸ ਸੰਸਥਾ ਵੱਲੋਂ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਪ੍ਰਾਪਤ ਕਰ ਸਕਦਾ ਹੈ। ਇਸ ਸੰਸਥਾ ਦੁਆਰਾ ਆਪਣੇ ਮੈਂਬਰਾਂ ਨੂੰ ਅੰਤਰਰਾਸ਼ਟਰੀ ਸਨਾਖ਼ਤੀ ਕਾਰਡ, ਡਿਊਟੀਆਂ ਲੱਭਣ ਵਿੱਚ ਸਹਾਇਤਾ,ਦੁਰਘਟਨਾ ਬੀਮਾ ਪਾਲਿਸੀ, ਛੋਟੀਆਂ ਬੱਚੀਆਂ ਲਈ ਸੁਕੰਨਿਆ ਸਕੀਮ, ਲਗਾਤਾਰ ਸੰਸਥਾ ਦਾ ਸਨਾਖਤੀ ਕਾਰਡ ਜਾਰੀ ਰੱਖਣ ਵਾਲਿਆਂ ਬਜ਼ੁਰਗਾਂ ਲਈ ਮਾਣ-ਭਤਾ ਸਕੀਮ ਆਦਿ ਵਰਗੀਆਂ ਸਹੂਲਤਾਂ ਦਿੱਤੇ ਜਾਣ ਦਾ ਪ੍ਰਯੋਜਨ ਹੈ। ਇਹ ਸਭ ਕੁਝ ਸੰਗਤਾਂ ਅਤੇ ਆਪ ਜੀ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ, ਇਸ ਸੰਸਥਾ ਨੂੰ ਆਪ ਸਭ ਦੇ ਸਹਿਯੋਗ ਦੀ ਲੋੜ ਹੈ, ਉਮੀਦ ਕਰਦੇ ਹਾਂ ਕਿ ਤੁਸੀਂ ਇਸ ਸੰਸਥਾ ਨਾਲ ਜੁੜ ਕੇ ਤਨ, ਮਨ ਅਤੇ ਧਨ ਦੁਆਰਾ ਸੇਵਾ ਕਰਕੇ ਗੁਰੂ ਪੰਥ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਅੱਜ ਇਸੇ ਲੜੀ ਤਹਿਤ ਗਿਆਨੀ ਹਰਦਿਆਲ ਸਿੰਘ ਜੀ ਨੂੰ ਉੱਤਰ-ਭਾਰਤ ਦੇ ਪ੍ਰਧਾਨ ਵਜੋਂ ਸੰਸਥਾ ਵਲੋਂ ਨਿਯੁਕਤੀ ਪੱਤਰ ਭੇਜਿਆ ਗਿਆ ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਜੀ ਨੇ ਕਿਹਾ ਕਿ ਭਾਈ ਹਰਦਿਆਲ ਸਿੰਘ ਜੀ ਬਹੁਤ ਹੀ ਮਿਹਨਤਕਸ , ਅਣਥੱਕ, ਗੁਰਬਾਣੀ ਦੇ ਗਿਆਤਾ, ਸੁਰਾਂ ਦੇ ਧਨੀ ਹਨ ਜਿਸ ਕਾਰਨ ਓਹਨਾ ਨੂੰ ਐਨੀ ਵੱਡੀ ਜਿੰਮੇਵਾਰੀ ਸੌਪੀ ਗਈ ਹੈ ਉਮੀਦ ਕਰਦੇ ਹਾਂ ਕਿ ਗਿਆਨੀ ਹਰਦਿਆਲ ਸਿੰਘ ਜੀ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ |

Leave a Reply

Your email address will not be published. Required fields are marked *

error: Content is protected !!