ਰਾਏਕੋਟ (ਕਿਰਨਦੀਪ ਰੰਧਾਵਾ )ਅੱਜ ਮਿਤੀ 12 ਅਗਸਤ 2025 ਨੂੰ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ( ਰਜਿ.) ਭਾਰਤ ਦੇ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਜੀ ਵੱਲੋਂ ਗ੍ਰੰਥੀ, ਪਾਠੀ ਸਿੰਘਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਮਾਨਯੋਗ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਧਨੋਲਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਗ੍ਰੰਥੀ ਸਭਾ ਵਲੋਂ ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦਿਵਸ ਮਨਾਏ ਜਾਣ ਸਬੰਧੀ ਵੀ ਵਿਚਾਰ ਕੀਤੇ ਗਏ ਉਪਰੰਤ ਇੰਚਾਰਜ ਧਰਮ ਪ੍ਰਚਾਰ ਭੋਲਾ ਸਿੰਘ ਅਤੇ ਪੰਜ ਪਿਆਰੇ ਸਾਹਿਬਾਨ ਸਿੰਘ ਸਾਹਿਬ ਭਾਈ ਹਰਜੀਤ ਸਿੰਘ ਜੀ ਨਾਲ ਵੀ ਵਿਚਾਰਾਂ ਹੋਈਆਂI
ਇਸ ਮੌਕੇ ਭਾਈ ਛੰਨਾ ਜੀ ਨੇ ਕਿਹਾ ਕਿ ਗ੍ਰੰਥੀ ਸਿੰਘਾਂ ਨੂੰ ਸੰਭਾਲਣਾ ਸਮੇਂ ਦੀ ਲੋੜ ਹੈ ਗ੍ਰੰਥੀ ਸਿੰਘਾਂ ਦਾ ਆਰਥਿਕ ਪੱਖ ਮਜਬੂਤ ਕੀਤਾ ਜਾਣਾ ਚਾਹੀਦਾ ਹੈ, ਬਣਦਾ ਧਾਰਮਿਕ ਅਤੇ ਸਤਿਕਾਰ ਮਿਲਣਾ ਚਾਹੀਦਾ ਹੈ ਗ੍ਰੰਥੀ ਸਿੰਘਾਂ ਦੀਆਂ ਡਿਊਟੀਆਂ ਸੁਰੱਖਿਅਤ ਹੋਣੀਆਂ ਚਾਹੀਦੀਆਂ ਹਨ ਗ੍ਰੰਥੀ ਪਾਠੀ ਸਿੰਘਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਣਾ ਚਾਹੀਦਾ ਹੈ ਇਸ ਮੌਕੇ ਭਾਈ ਛੰਨਾ ਜੀ ਦੇ ਨਾਲ ਚੇਅਰਮੈਨ ਧਰਮ ਪ੍ਰਚਾਰ ਭਾਈ ਭਗਵਾਨ ਸਿੰਘ ਸੰਧੂ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਮੀਡੀਆ ਇੰਚਾਰਜ਼ ਭਾਈ ਸੁਖਵਿੰਦਰ ਸਿੰਘ ਅੱਬੂਵਾਲ ਤੋਂ ਇਲਾਵਾ ਸੰਸਥਾ ਦੇ ਹੋਰ ਪਤਵੰਤੇ ਹਾਜ਼ਰ ਸਨI
