ਚਾਟੀ ਵਿੰਡ: ਅੱਜ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਫਲਾਇੰਗ ਇੰਚਾਰਜ ਭਾਈ ਸਤਨਾਮ ਸਿੰਘ ਅਕਾਲੀ ਜੀ ਵੱਲੋਂ ਗੁਰਦੁਆਰਾ ਚੜ੍ਹਦੀ ਪੱਤੀ ਪਿੰਡ ਚਾਟੀ ਪਿੰਡ ਵਿਖੇ ਪੰਥ ਦਰਦੀਆਂ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਇਲਾਕੇ ਦੇ ਜੁਝਾਰੂ ਸਿੰਘਾਂ ਨੇ ਭਾਗ ਲਿਆ ਅਤੇ ਭਾਈ ਸਤਨਾਮ ਸਿੰਘ ਜੀ ਅਕਾਲੀ ਜੀ ਵੱਲੋਂ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਵੱਲੋਂ ਗੁਰੂ ਪੰਥ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਦੱਸਿਆ ਗਿਆ ਜਿਸ ਤੋਂ ਪ੍ਰੇਰਿਤ ਹੋ ਕੇ ਬੇਅੰਤ ਸਿੰਘਾਂ ਨੇ ਗ੍ਰੰਥੀ ਸਭਾ ਦੀ ਫਲਾਇੰਗ ਸਕੂਅਰਡ ਵਿੱਚ ਸ਼ਾਮਿਲ ਹੋਣ ਦਾ ਪ੍ਰਣ ਲਿਆ ਇਸ ਮੌਕੇ ਸਾਰੇ ਸਿੰਘਾਂ ਨੇ ਵਿਸਵਾਸ ਦਵਾਇਆ ਕਿ ਗੁਰੂ ਪੰਥ ਦੀ ਸੇਵਾ ਵਿੱਚ ਹਰ ਵਕਤ ਵਧ ਚੜ ਕੇ ਆਪੋ ਆਪਣਾ ਯੋਗਦਾਨ ਪਾਉਣਗੇ ਇਸ ਮੌਕੇ ਫਲਾਇੰਗ ਇੰਚਾਰਜ ਭਾਈ ਸਤਨਾਮ ਸਿੰਘ ਅਕਾਲੀ ਜੀ ਨੇ ਕਿਹਾ ਕਿ ਹਰ ਕਿਸੇ ਸਿੰਘ ਨੂੰ ਸੇਵਾ ਅਨੁਸਾਰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਭਾਈ ਕੁਲਵੰਤ ਸਿੰਘ ਭਾਈ ਗੁਰਮੇਲ ਸਿੰਘ ਭਾਈ ਗੁਰਵਿੰਦਰ ਸਿੰਘ ਭਾਈ ਗੋਪਾਲ ਸਿੰਘ ਭਾਈ ਬਲਦੇਵ ਸਿੰਘ ਭਾਈ ਹਰਜੀਤ ਸਿੰਘ ਅਤੇ ਹੋਰ ਅਨੇਕਾਂ ਸਿੰਘ ਹਾਜਿਰ ਹੋਏ I
