ਪਿੰਡ ਜਰਾਸੂ ਪ੍ਰਤਾਪ ਪੁਰ ਤਹਿਸੀਲ ਖਟੀਮਾ ਜ਼ਿਲ੍ਹਾ ਉਧਮਸਿੰਘ ਨਗਰ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਕੀਤੀ ਗਈ ਸੀ ਜੋ ਕਿ ਗੁਰਦੁਵਾਰਾ ਸਿੰਘ ਸਭਾ ਪ੍ਰਤਾਪ ਪੁਰ ਨੰਬਰ 4 ਦੀ ਪ੍ਰਬੰਧਕ ਕਮੇਟੀ ਦੇ ਚੁਣਾਵ ਦਾ ਦਿਨ ਨਿਯਤ ਕੀਤਾ ਗਿਆ ਸੀ। ਅੱਜ ਮਿਤੀ 29 ਨੂੰ ਸਵੇਰੇ 10:30 ਵਜੇ ਤੱਕ ਗੁਰਦੁਵਾਰਾ ਸਾਹਿਬ ਪ੍ਰਤਾਪ ਪੁਰ ਨੰਬਰ 4 ਵਿੱਖੇ ਪ੍ਰਬੰਧਕ ਕਮੇਟੀ ਚੁਣਾਵ ਹੋਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਸ਼ੁਰੂਆਤ ਅਤੇ ਸਮਾਪਤੀ ਦੀ ਅਰਦਾਸ ਕਰ ਕੇ ਸਮਾਪਤੀ ਹੋਈ ਕਿਸੇ ਪ੍ਰਕਾਰ ਦਾ ਵਾਦ-ਵਿਵਾਦ ਨਹੀ ਹੋਇਆ। ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆ ਨਵੀ ਕਮੇਟੀ ਦਾ ਗਠਨ ਕੀਤਾ ਗਿਆ। ਵਲੋ ਭਾਈ ਰਣਜੀਤ ਸਿੰਘ ਯੂ.ਕੇ ਭਾਈ ਲਖਵਿੰਦਰ ਸਿੰਘ ਜੀ ਨੰਬਰ ੯ (ਮੁੱਖ -ਸੇਵਾਦਾਰ) ਭਾਈ ਗੁਰਬਚਨ ਸਿੰਘ ਨੰਬਰ ੫ ਭਾਈ ਅਵਤਾਰ ਸਿੰਘ ਜੀ ਨੰਬਰ ੭ (ਮੀਤ-ਪ੍ਰਧਾਨ),ਸਰਦਾਰ ਅਵਤਾਰ ਸਿੰਘ ਨੰਬਰ ੬ ,ਭਾਈ ਰਣਜੀਤ ਸਿੰਘ ਯੂ.ਕੇ (ਜਨਰਲ ਸਕੱਤਰ),ਸਰਦਾਰ ਗੁਰਮੀਤ ਸਿੰਘ ਨੰਬਰ ੩ ਨੂੰ (ਕੈਸ਼ੀਅਰ) ਦੀ ਸੇਵਾ ਬਖਸ਼ੀ ਗਈ। ਇਸ ਮੌਕੇ ਸਰਦਾਰ ਰਾਜਪਾਲ ਸਿੰਘ (ਰਾਜ ਮੰਤਰੀ,ਉਤਰਾਖੰਡ ਸਰਕਾਰ),ਸਰਦਾਰ ਗੁਰਦੇਵ ਸਿੰਘ (ਕਿਸਾਨ ਮੋਰਚਾ),ਸਰਦਾਰ ਗੁਰਸਰਨ ਸਿੰਘ ਚੰਨਾ, ਭਾਈ ਪਰਮਜੀਤ ਸਿੰਘ ਪੰਮਾ,ਸਰਦਾਰ ਗੁਰਸੇਵਕ ਸਿੰਘ ਨੰਬਰ ੩ ਭਾਈ ਬਲਵੰਤ ਸਿੰਘ ਨੰਬਰ ੩ ਮੋਨੂੰ ਟੁਰਨਾ,ਸੋਨੂੰ ਟੁਰਨਾ ਜੀ ਸਰਦਾਰ ਨਿਰਮਲ ਸਿੰਘ ਨੰਬਰ ੫ ਸਰਦਾਰ ਨਿਰਮਲ ਸਿੰਘ ਨੰਬਰ ੩ ਸਰਦਾਰ ਦੇਵਿੰਦਰ ਸਿੰਘ ਨੰਬਰ ੫ ਗਿਆਨੀ ਜਸਵਿੰਦਰ ਸਿੰਘ ਗ੍ਰੰਥੀ ਜੀ (ਮੁਖ ਸੇਵਾਦਾਰ),ਆਦਿ ਹਾਜ਼ਰ ਸਨ।
ਸਮੁੱਚੇ ਸੇਵਾਦਾਰਾਂ ਨੂੰ ਅਕਾਲ ਪੁਰਖ ਵਾਹਿਗੁਰੂ ਤਨ-ਦੇਹੀ ਨਾਲ ਸੇਵਾ ਕਰਨ ਦਾ ਬਲ ਬਖਸ਼ਣ।🙏
ਇਸ ਤਰ੍ਹਾਂ ਦੀਆਂ ਵੀਡੀਓ ਅਤੇ ਗੁਰਦੁਆਰਿਆਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਹੁਣੇ ਹੀ ਗੁਰਦੁਆਰਾ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ।।
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।
gurduwaranews.in.net
