ਕਪੂਰਥਲਾ :ਅੱਜ ਸਥਾਨਕ ਕਰਤਾਰਪੁਰ ਰੋਡ,ਕਪੂਰਥਲਾ ਵਿਖੇ ਬਾਬਾ ਹਰਜੀਤ ਸਿੰਘ ਜੀ ਵੀਟ ਗਰਾਸ ਵਾਲਿਆਂ ਦੇ ਅਸਥਾਨ ਤੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਸੂਬਾ ਪੰਜਾਬ ਦੇ ਅਹੁਦੇਦਾਰ ਬਾਬਾ ਸ਼ਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਪੰਜਾਬ ਭਾਈ ਬਖਸ਼ੀਸ਼ ਸਿੰਘ ਜਨਰਲ ਸਕੱਤਰ ਪੰਜਾਬ, ਬਾਬਾ ਹਰਜੀਤ ਸਿੰਘ ਜੀ ਮੀਤ ਪ੍ਰਧਾਨ ਸਹਿਰੀ ਪੰਜਾਬ, ਭਾਈ ਸੁਰਜੀਤ ਸਿੰਘ ਜੀ ਵਿਜੀਲੈਂਸ ਡਾਇਰੈਕਟਰ ਪੰਜਾਬ, ਭਾਈ ਵੀਰ ਸਿੰਘ ਜੀ ਮਾਝਾ ਜੋਨ ਦੇ ਪ੍ਰਧਾਨ, ਭਾਈ ਰਣਜੀਤ ਸਿੰਘ ਇੰਸਪੈਕਟਰ ਧਾਰਮਿਕ ਪੜਤਾਲਾਂ, ਭਾਈ ਪ੍ਰਕਾਸ਼ ਸਿੰਘ ਫਲਾਇੰਗ ਇੰਚਾਰਜ ਪੰਜਾਬ, ਭਾਈ ਸਤਨਾਮ ਸਿੰਘ ਅਕਾਲੀ ਫਲਾਇੰਗ ਇੰਚਾਰਜ ਨੈਸ਼ਨਲ ਅਤੇ ਹੋਰ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਹੋਏ I
ਜਿਸ ਵਿੱਚ ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦਿਵਸ ਮਨਾਉਣ ਸਬੰਧੀ ਫੈਸਲਾ ਲਿਆ ਗਿਆ ਕਿ 24 ਅਗਸਤ 2025 ਨੂੰ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦਿਵਸ ਸ਼ਹੀਦਾਂ ਸਿੰਘਾਂ ਦੇ ਅਸਥਾਨ ਪਿੰਡ ਕੋਟ ਵਿੱਚ ਬੁੱਢਾ ਜਿਲਾ ਤਰਨ ਤਾਰਨ ਬਾਬਾ ਸ਼ਿੰਦਰ ਸਿੰਘ ਜੀ ਦੇ ਅਸਥਾਨ ਉੱਪਰ ਮਨਾਇਆ ਜਾਵੇਗਾ ਜਿਸ ਵਿੱਚ ਗ੍ਰੰਥੀ ਸਭਾ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਇਸ ਮੌਕੇ ਗ੍ਰੰਥੀ ਸਭਾ ਦੇ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਅਤੇ ਦਫਤਰੀ ਸਟਾਫ ਬੀਬੀ ਅਮਨਦੀਪ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏI
