ਗੁਰੂ ਰਾਮਦਾਸ ਜੀ ਦਾ ਜੀਵਨ…

ਪ੍ਰਕਾਸ਼ ਅਤੇ ਮੁੱਢਲਾ ਜੀਵਨ: ਆਪ ਦਾ ਪ੍ਰਕਾਸ਼ ਸਤੰਬਰ 1534 ਈ. ਨੂੰ ਲਾਹੌਰ ਦੇ ਚੂਨਾ ਮੰਡੀ ਵਿੱਚ ਪਿਤਾ ਹਰੀਦਾਸ ਅਤੇ ਮਾਤਾ ਦਇਆ ਕੌਰ ਦੇ ਘਰ ਹੋਇਆ। ਆਪ ਜੀ ਦੇ ਬਚਪਨ ਦਾ ਨਾਂ ਭਾਈ ਜੇਠਾ ਸੀ।

ਨਾਨਕੇ ਘਰ ਪਾਲਣ-ਪੋਸ਼ਣ: ਸੱਤ ਸਾਲ ਦੀ ਉਮਰ ਵਿੱਚ ਮਾਤਾ-ਪਿਤਾ ਦੇ ਚਲਾਣੇ ਤੋਂ ਬਾਅਦ, ਆਪ ਆਪਣੀ ਨਾਨੀ ਕੋਲ ਬਾਸਰਕੇ (ਅੰਮ੍ਰਿਤਸਰ) ਆ ਗਏ ਅਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ।

ਗੁਰੂ ਅਮਰਦਾਸ ਜੀ ਨਾਲ ਮਿਲਾਪ : ਬਾਸਰਕੇ ਤੋਂ ਆਪ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਆਏ ਅਤੇ ਗੁਰੂ ਘਰ ਦੀ ਨਿਸ਼ਕਾਮ ਸੇਵਾ ਵਿੱਚ ਲੱਗ ਗਏ। ਆਪ ਦੀ ਨਿਮਰਤਾ ਅਤੇ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਆਪ ਨਾਲ ਕਰ ਦਿੱਤਾ।

ਗੁਰਗੱਦੀ ਅਤੇ ਸਿੱਖ ਧਰਮ ਵਿੱਚ ਯੋਗਦਾਨ : 1574 ਈ. ਵਿੱਚ ਆਪ ਚੌਥੇ ਗੁਰੂ ਬਣੇ। ਆਪ ਨੇ ਅੰਮ੍ਰਿਤਸਰ ਸ਼ਹਿਰ (ਰਾਮਦਾਸਪੁਰ) ਦੀ ਸਥਾਪਨਾ ਕੀਤੀ ਅਤੇ ਅੰਮ੍ਰਿਤ ਸਰੋਵਰ ਦੀ ਖੁਦਾਈ ਕਰਵਾਈ।

ਬਾਣੀ ਅਤੇ ਸਿੱਖਿਆ : ਗੁਰੂ ਰਾਮਦਾਸ ਜੀ ਨੇ 638 ਸ਼ਬਦਾਂ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਆਪ ਨੇ ‘ਅਨੰਦ ਕਾਰਜ’ (ਲਾਵਾਂ) ਦੀ ਰਚਨਾ ਕੀਤੀ, ਜੋ ਸਿੱਖ ਵਿਆਹ ਪ੍ਰਣਾਲੀ ਦਾ ਅਧਾਰ ਹਨ।

ਜੋਤੀ ਜੋਤਿ ਸਮਾਉਣਾ : ਸਤੰਬਰ 1581 ਈ. ਨੂੰ ਆਪ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤਿ ਸਮਾ ਗਏ। ਆਪ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਬਣੇ।

Leave a Reply

Your email address will not be published. Required fields are marked *

error: Content is protected !!