ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਗਏ …..

ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ,ਪਰਮਾਤਮਾ ਤੋਂ ਪਹਿਲੇ ਕੀ ਸੀ ? ਗੁਰੂ ਨਾਨਕ ਦੇਵ ਜੀ ਨੇ ਦਸਤਗੀਰ ਨੂੰ ਕਿਹਾ,, ਕੁਝ ਮੋਤੀ ਲਿਆ , ਦਸਤਗੀਰ ਮੋਤੀ ਲੈ ਆਇਆ ,ਹੁਣ ਨਾਨਕ ਜੀ ਕਹਿੰਦੇ ਇਹਨਾ ਮੋਤੀਆਂ ਨੂੰ ਗਿਣੋ ਦਸਤਗੀਰ ਗਿਣਦਾ ,, ਇੱਕ,,ਦੋ,,ਤਿੰਨ,, ਚਾਰ ਨਾਨਕ ਦੇਵ ਜੀ ਉਹਦਾ ਹੱਥ ਫੜਕੇ ਕਹਿੰਦੇ , ਠੀਕ ਗਿਣਤੀ ਕਰੋ ,, ਤੇ ਦੋਬਾਰਾ ਕਰੋ ਦਸਤਗੀਰ ਫਿਰ ਗਿਣਦਾ ,,ਇੱਕ ਦੋ,,ਤਿੰਨ ਨਾਨਕ ਜੀ ਫਿਰ ਕਹਿੰਦੇ ਠੀਕ ਗਿਣੋ ,ਗਲਤ ਗਿਣ ਰਹੇ ਹੋ ਦਸਤਗੀਰ ਕਹਿੰਦਾ ਮੈਂ ਠੀਕ ਗਿਣ ਰਿਹਾਂ ,, ਮੈਂ ਫਿਰ ਗਿਣਦਾਂ ਹਾਂ, ਤੇ ਜਿਥੇ ਮੈਂ ਗਲਤੀ ਕਰਾਂ ਉਥੇ ਮੈਨੂੰ ਰੋਕ ਦਿਉ ਦਸਤਗੀਰ ਫਿਰ ਗਿਣਦਾ , ਇੱਕ , ਗੁਰੂ ਨਾਨਕ ਰੋਕ ਕੇ ,,ਕਹਿੰਦੇ ਤੂੰ ਇਥੇ ਹੀ ਗਲਤੀ ਕਰਦਾਂਹੈਂ ਮੈਂ ਇਥੇ ਕੀ ਗਲਤੀ ਕਰਦਾਂ ਹਾਂ ? ਤੂੰ ਇੱਕ ਤੋਂ ਪਹਿਲੋਂ ਗਿਣਤੀ ਸ਼ੁਰੂ ਕਰ ਦਸਤਗੀਰ ਹੈਰਾਨ ਹੋਕੇ ,ਨਾਨਕ ਜੀ ਇੱਕ ਤੋਂ ਪਹਿਲੇ ਤੇ ਕੁਝ ਵੀ ਨਹੀ ਹੁੰਦਾ , ਸਾਰੀ ਗਿਣਤੀ ਤੇ ਇੱਕ ਤੋ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਜੀ ਕਹਿੰਦੇ ,ਉਸ ਇੱਕ ਪਰਮਾਤਮਾ ਤੋਂ ਪਹਿਲੇਵੀ ਕੁਝ ਨਹੀਂ , ਸਾਰਾ ਕੁਝ ਉਸੇ ਇੱਕ ਤੋਂ ਸ਼ੁਰੂ ਹੁੰਦਾ ਹੈ ,ਉਹ ਪਰਮਾਤਮਾ ਤੋਂ ਪਹਿਲੇ ਕੁਝ ਵੀ ਨਹੀ ਹੈ ,, ਵਹਿਗੁਰੂ ਜੀ

Leave a Reply

Your email address will not be published. Required fields are marked *

error: Content is protected !!