ਸਰਸਾ ਨਦੀ ਦਾ ਵਿਛੋੜਾ: ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਅਤੇ ਸੰਗਤ ਹੋਈ ਵਿਛੁੜੀ

ਦਸੰਬਰ 1704 ਈਸਵੀ ਵਿੱਚ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਸੰਗਤ ਨੂੰ ਸਰਸਾ ਨਦੀ ਦੇ ਕਿਨਾਰੇ ਇਕ ਵੱਡੀ ਅਜ਼ਮਾਇਸ਼ ਦਾ ਸਾਹਮਣਾ ਕਰਨਾ ਪਿਆ। ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਸਰਸਾ ਨਦੀ ਚੜ੍ਹੀ ਹੋਈ ਸੀ ਅਤੇ ਹਾਲਾਤ ਬਹੁਤ ਹੀ ਕਠਿਨ ਸਨ। ਸਰਸਾ ਨਦੀ ਪਾਰ ਕਰਦੇ ਸਮੇਂ ਗੁਰੂ ਸਾਹਿਬ ਦਾ ਪਰਿਵਾਰ ਅਤੇ ਸਿੱਖ ਸੰਗਤ ਇੱਕ-ਦੂਜੇ ਤੋਂ ਵਿਛੁੜ ਗਏ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਵੱਖ ਹੋ ਗਏ, ਜਦਕਿ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਰਹੇ। ਇਹ ਵਿਛੋੜਾ ਸਿੱਖ ਇਤਿਹਾਸ ਦੀਆਂ ਸਭ ਤੋਂ ਦੁਖਦਾਈ ਪਰ ਮਹਾਨ ਘਟਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਰਸਾ ਨਦੀ ਦੇ ਇਸ ਵਿਛੋੜੇ ਨੇ ਅੱਗੇ ਚੱਲ ਕੇ ਚਮਕੌਰ ਦੀ ਜੰਗ ਅਤੇ ਸਰਹਿੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਵਰਗੀਆਂ ਮਹਾਨ ਘਟਨਾਵਾਂ ਦਾ ਰਾਹ ਪੱਧਰਾ ਕੀਤਾ।
ਸਿੱਖ ਕੌਮ ਅੱਜ ਵੀ ਸਰਸਾ ਨਦੀ ਦੇ ਵਿਛੋੜੇ ਨੂੰ ਯਾਦ ਕਰਦੀ ਹੈ ਅਤੇ ਗੁਰੂ ਸਾਹਿਬ, ਸਾਹਿਬਜ਼ਾਦਿਆਂ ਅਤੇ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਦੀ ਹੈ। ਇਹ ਘਟਨਾ ਸਾਨੂੰ ਹਰ ਹਾਲਤ ਵਿੱਚ ਧਰਮ, ਸੱਚ ਅਤੇ ਹੌਸਲੇ ‘ਤੇ ਡਟੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ।

Leave a Reply

Your email address will not be published. Required fields are marked *

error: Content is protected !!