ਜਨਮ ਦਿਹਾੜਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ

ਜਨਮ ‘ਸੁਲਤਾਨ-ਉਲ-ਕੌਮ’ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 1718 ਈ. ਨੂੰ ਪਿਤਾ ਸ. ਬਦਰ ਸਿੰਘ ਦੇ ਗ੍ਰਹਿ ਵਿਖੇ ਪਿੰਡ ਆਹਲੂ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਹੋਇਆ।ਬਚਪਨ ਪੰਜ ਸਾਲ ਦੀ ਉਮਰ ਵਿੱਚ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ, ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਮਾਤਾ ਸੁੰਦਰੀ ਜੀ (ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ) ਕੋਲ ਦਿੱਲੀ ਲੈ ਗਏ।ਸੇਵਾ ਅਤੇ ਮਿਸਲ ਦੀ ਅਗਵਾਈ ਉਹ ਲਗਭਗ ਸੱਤ ਸਾਲ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਰਹੇ। ਇਸ ਤੋਂ ਬਾਅਦ ਉਹ ਨਵਾਬ ਕਪੂਰ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਏ। ਮਿਸਲਾਂ ਦੀ ਉਤਪਤੀ ਸਮੇਂ ਉਹ ‘ਆਹਲੂਵਾਲੀਆ ਮਿਸਲ’ ਦੇ ਆਗੂ ਬਣੇ।ਸ਼ਖਸੀਅਤ ਉਹ ਇੱਕ ਧਰਮੀ ਪੁਰਸ਼, ਕੁਸ਼ਲ ਪ੍ਰਬੰਧਕ, ਨਿਪੁੰਨ ਨੀਤੀਵਾਨ ਅਤੇ ਮਹਾਨ ਯੋਧੇ ਸਨ। 18ਵੀਂ ਸਦੀ ਦੇ ਸੰਘਰਸ਼ ਦੌਰਾਨ ਉਹਨਾਂ ਦੀ ਅਗਵਾਈ ਵਿੱਚ ਸਿੱਖਾਂ ਨੇ ਕਈ ਮੁਹਿੰਮਾਂ ਸਰ ਕੀਤੀਆਂ, ਜਿਨ੍ਹਾਂ ਨੇ ਖਾਲਸਾ ਰਾਜ ਦੀ ਸਥਾਪਨਾ ਵਿੱਚ ਵੱਡਾ ਯੋਗਦਾਨ ਪਾਇਆ।

Leave a Reply

Your email address will not be published. Required fields are marked *

error: Content is protected !!