ਰਾਏਕੋਟ: (ਨਿੱਜੀ ਪੱਤਰ-ਪ੍ਰੇਰਕ) ਮੌਜੂਦਾ ਹਾਲਾਤਾਂ ਨੂੰ ਮੱਦੇ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਨਵੇਂ ਸੋਧ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਕਾਨੂੰਨ ਉੱਪਰ ਵਿਚਾਰਾਂ ਕਰਨ ਲਈ ਬਾਬਾ ਬੁੱਢਾ ਜੀ, ਇੰਟਰੈਨਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ) ਭਾਰਤ ਦੀ ਅਹਿਮ ਮੀਟਿੰਗ ਤੇਜ਼ਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਜਿਸ ਦੌਰਾਨ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨ੍ਹਾ ਜੀ ਦੀ ਪ੍ਰਧਾਨਗੀ ਹੇਠ ਮੌਜੂਦਾ ਕਾਨੂੰਨ ਨੂੰ ਵਿਚਾਰਿਆ ਗਿਆ ਅਤੇ ਇਸ ਨਤੀਜੇ ਉੱਪਰ ਪਹੁੰਚਿਆ ਗਿਆ ਕਿ ਇਹ ਕਾਨੂੰਨ ਆਉਣ ਵਾਲੇ ਸਮੇਂ ਵਿੱਚ ਗ੍ਰੰਥੀ ਪਾਠੀ ਸਿੰਘਾਂ ਦੇ ਗਲੇ ਦਾ ਫੰਦਾ ਬਣੇਗਾ ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਭਾਈ ਛੰਨਾ ਜੀ ਨੇ ਕਿਹਾ ਕਿ ਜਲਦ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਸੰਸਥਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਾਬਾ ਸਿੰਦਰ ਸਿੰਘ, ਜਨਰਲ ਸਕੱਤਰ ਪੰਜਾਬ ਭਾਈ ਬਖਸੀਸ ਸਿੰਘ, ਖਜਾਨਚੀ ਪੰਜਾਬ ਬਾਬਾ ਤਿਲਕ ਸਿੰਘ ਜੀ.ਪੰਜਾਬ ਪ੍ਰਧਾਨ ਦਿਹਾਤੀ ਭਾਈ ਵੀਰ ਸਿੰਘ ਸੁਖਵਾਲ ਇੰਸਪੈਕਟਰ ਧਾਰਮਿਕ ਪੜਤਾਲਾਂ ਭਾਈ ਰਣਜੀਤ ਸਿੰਘ ਸੁਖੇਵਾਲ ਜੀ ਭਾਈ ਵੀਰ ਸਿੰਘ ਭਾਈ ਸਿਮਰਨਜੀਤ ਸਿੰਘ ਜੀ ਭਾਈ ਗੁਰਮੀਤ ਸਿੰਘ ਤੋਂ ਇਲਾਵਾ ਸ੍ਰੋਮਣੀ ਪੰਥ ਅਕਾਲੀ ਦਸ਼ਮੇਸ ਤਰਨਾਂ ਦਲ ਪੰਜਵਾਂ ਨਿਸਾਨ ਸੰਪਰਦਾਇ ਦਲ ਪੰਥ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮੁੱਖ ਜੱਥੇਦਾਰ ਬਾਬਾ ਹਰਦੇਵ ਸਿੰਘ ਜੀ.ਮੀਤ ਜੱਥੇਦਾਰ ਬਾਬਾ ਗੁਰਸੇਵਕ ਸਿੰਘ ਜੀ, ਬਾਬਾ ਬਚਿੱਤਰ ਸਿੰਘ ਜੀ.ਬਾਬਾ ਗੁਰਭੇਜ ਸਿੰਘ ਜੀ.ਬਾਬਾ ਸੰਦੀਪ ਸਿੰਘ ਜੀ ਬਾਬਾ ਸੌਰਬ ਸਿੰਘ ਜੀ ਤੋਂ ਇਲਾਵਾ ਹੋਰ ਮੈਂਬਰ ਅਤੇ ਅਹੁਦੇਦਾਰ ਸਾਹਿਬਾਂਨ ਹਾਜ਼ਰ ਸਨ ।

