ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ, ਆਧੁਨਿਕ ਪਟਿਆਲੇ ਸ਼ਹਿਰ ਦਾ ਪ੍ਰਮੁੱਖ ਧਾਰਮਿਕ ਇਤਿਹਾਸਕ ਸਥਾਨ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਹ ਅਸਥਾਨ ਸਰਹਿੰਦ-ਪਟਿਆਲਾ ਸੜਕ ‘ਤੇ ਪਟਿਆਲਾ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਤੀਹ ਮੀਟਰ ਦੀ ਦੂਰੀ ‘ਤੇ ਹੈ ਅਤੇ ਸੜਕੀ ਮਾਰਗ ਰਾਹੀਂ ਸੰਗਰੂਰ ਨਾਭਾ ਰਾਜਪੁਰਾ ਆਦਿ ਸੜਕਾਂ ਨਾਲ ਜੁੜਿਆ ਹੋਇਆ ਹੈ। ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ੧੬੬੧-੬੨ ਈ: ਵਿੱਚ ਪ੍ਰਚਾਰ ਦੌਰਾਨ ਸਮੇਂ ਸੈਫਾਬਾਦ (ਹੁਣ ਬਹਾਦਰਗੜ੍ਹ) ਦੇ ਕਿਲ੍ਹੇ ਤੋਂ ਹੁੰਦੇ ਹੋਏ ਇੱਥੇ ਬਿਰਾਜੇ ਸਨ। ਲਹਿਲ ਪਿੰਡ ਦਾ ਇੱਕ ਵਿਅਕਤੀ ਉਨ੍ਹਾਂ ਕੋਲ ਗਿਆ ਅਤੇ ਉਸਨੇ ਗੁਰੂ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਸਦੇ ਪਿੰਡ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਤਾਂ ਜੋ ਉਥੋਂ ਦੇ ਲੋਕਾਂ ਦੀ ਬਿਮਾਰੀਆਂ ਠੀਕ ਹੋ ਜਾਣ। ਉੱਥੋਂ ਦੇ ਲੋਕ ਇਕ ਲੰਮੇ ਅਰਸੇ ਤੋਂ ਕਈ ਬੀਮਾਰੀਆਂ ਤੋਂ ਪੀੜਤ ਸਨ। ਗੁਰੂ ਸਾਹਿਬ ਇੱਥੇ ਇੱਕ ਬੋਹੜ ਦੇ ਰੁੱਖ ਥੱਲੇ ਆਸਣ ਲਾਇਆ ਸੀ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਉਸੇ ਲਹਿਲ ਪਿੰਡ ਦੀ ਜੂਹ ਵਿੱਚ ਬਣਿਆ ਹੋਇਆ ਹੈ। ਜੋ ਹੁਣ ਪਟਿਆਲੇ ਸ਼ਹਿਰ ਵਿੱਚਸ਼ਾਮਿਲ ਹੈ। ਸਥਾਨਕ ਰਵਾਇਤ ਅਨੁਸਾਰ ਦੂਜੀ ਵਾਰ ਗੁਰੂ ਜੀ ੧੬੭੫ ਵਿੱਚ ਦਿੱਲੀ ਨੂੰ ਜਾਣ ਸਮੇਂ ਕੁਝ ਚਿਰ ਲਈ ਇੱਥੇ ਰੁਕੇ ਸਨ। ਰੁੱਖ ਗੁਰਦੁਆਰਾ ਸਾਹਿਬ ਵਿੱਚ ਇੱਕ ਪਿੱਪਲ ਦਾ ਰੁੱਖ ਸੀ ਜਿਸ ਦੇ ਹੇਠ ਗੁਰੂ ਪਾਤਸ਼ਾਹ ਨੇ ਆਸਣ ਲਾਇਆ ਸੀ, ਹੁਣ ਇਸ ਦੀ ਹੋਂਦ ਖ਼ਤਮ ਹੋ ਗਈ ਹੈ।
ਪੁਰਾਤਨ ਚਿਤਰ ਵਿਚ ਦਿਸ ਰਿਹਾ ਇਤਿਹਾਸਕ ਪਿੱਪਲ ਦਾ ਰੁੱਖ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦਾ ਵਰਤਮਾਨ ਸਰੂਪ ੧੯੩੦ ਵਿਚ ਹੋਂਦ ‘ਚ ਆਇਆ, ਭਾਵੇਂ ਕਿ ਸੰਗਤਾਂ ਬਹੁਤ ਚਿਰ ਪਹਿਲਾਂ ਤੋਂ ਹੀ ਇਸ ਅਸਥਾਨ ਦੀ ਚਰਨ ਧੂੜ ਪਰਸ ਰਹੀਆਂ ਸਨ। ੧੯੩੦-੩੩ ਦਰਮਿਆਨ ਮੌਜੂਦਾ ਗੁਰਦੁਆਰਾ ਸਾਹਿਬ ਦੀ ਦੋ ਮੰਜ਼ਲੀ ਇਮਾਰਤ ਦੀ ਬਣਾਈ ਗਈ।ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਨਾਲ ਸੁੰਦਰ ਸਰੋਵਰ ਵੀ ਬਣਿਆ ਹੋਇਆ ਹੈ। ਯਾਤਰੂਆਂ ਦੀ ਸਹੂਲਤ ਵਾਸਤੇ ਡਿਸਪੈਂਸਰੀ ਤੇ ਗੁਰਮਤਿ ਗਿਆਨ ਦੀ ਤ੍ਰਿਪਤੀ ਵਾਸਤੇ ਅਕਾਲੀ ਕੌਰ ਸਿੰਘ ਲਾਇਬਰੇਰੀ ਵੀ ਹੈ। ੧੯੫੬ ਵਿੱਚ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹੱਥ ਆਇਆ। ਲੰਗਰ ਯਾਤਰੂਆਂ ਦੀ ਟਹਿਲ ਸੇਵਾ ਲਈ ਲੰਗਰ ਪ੍ਰਸ਼ਾਦੇ ਦਾ ਬਹੁਤ ਵਧੀਆ ਪ੍ਰਬੰਧ ਹੈ
ਰਿਹਾਇਸ਼ ਦਾ ਪ੍ਰਬੰਧ ੨੪ ਘੰਟੇ ਹੈ। ੧੨ ਕਮਰੇ ਸਮੇਤ ਗੁਸਲਖਾਨੇ, ੫੫ ਕਮਰੇ ਸਾਂਝੇ ਗੁਸਲਖਾਨੇ, ਇਕ ਹਾਲ ਅਤੇ ਇੱਕ ਵਿਸ਼ੇਸ਼ ਅਰਾਮ ਘਰ ਹੈ। ਮਨਾਏ ਜਾਂਦੇ ਦਿਹਾੜੇ ਸਾਰੇ ਗੁਰਪੁਰਬ ਵਿਸਾਖੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੱਡੀ ਪੱਧਰ ਤੇ ਮਨਾਏ ਜਾਂਦੇ ਹਨ ਹਰ ਦੇਸੀ ਮਹੀਨੇ ਦੀ ਦਸਵੀਂ ਮਨਾਈ ਜਾਂਦੀ ਹੈ1984 ਦਾ ਹਮਲਾ ਗੁਰਦੁਆਰਾ ਦੂਖਨਿਵਾਰਨ ਸਾਹਿਬ ਉੱਤੇ ਫ਼ੌਜੀ ਹਮਲੇ ਦੌਰਾਨ ਵੀ ਬੇਗੁਨਾਹ ਸ਼ਰਧਾਲੂ ਸ਼ਹੀਦ ਹੋਏ ਸਨ। ਉੱਥੇ ਗੁਰਦੁਆਰਾ ਸਾਹਿਬ ਵਿੱਚੋਂ ਤੇਤੀ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ

