ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਸੇਵਾ ਸਫ਼ਲ ਹੋਣ ‘ਤੇ, ਅੱਜ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਕੱਢੀ ਗਈ “ਸ਼ੁਕਰਾਨਾ ਯਾਤਰਾ” ਦਾ ਕੋਟਕਪੂਰਾ ਦੀ ਪਵਿੱਤਰ ਧਰਤੀ ‘ਤੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ…..ਗ੍ਰੰਥੀ ਸਭਾ

ਇਹ ਕਾਨੂੰਨ ਮਹਿਜ਼ ਇੱਕ ਦਸਤਾਵੇਜ਼ ਨਹੀਂ, ਬਲਕਿ ਕਰੋੜਾਂ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਅਤੇ ਇਨਸਾਫ਼ ਦੀ ਜਿੱਤ ਹੈ। ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਉਹ ਸਾਨੂੰ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਧਰਮ ਦੀ ਮਰਿਆਦਾ ਦੀ ਰਾਖੀ ਕਰਨ ਲਈ ਬਲ ਬਖਸ਼ਦੇ ਰਹਿਣ। ਇਸ ਇਤਿਹਾਸਕ ਮੌਕੇ ‘ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਭਾਈ ਸੁਖਰਾਜ ਸਿੰਘ ਨਿਆਮੀਵਾਲਾ, ਬਾਬਾ ਕੁਲਵੰਤ ਸਿੰਘ ਚਾਣਕੀਆ, ਬਾਬਾ ਕਮਲਜੀਤ ਸਿੰਘ, ਬਾਬਾ ਜਗਤਾਰ ਜੀ ਅਤੇ ਬਾਬਾ ਰਾਮਦਾਸ ਜੀ ਸਮੇਤ ਕਈ ਮਹਾਨ ਸੰਤ-ਮਹਾਪੁਰਸ਼ਾਂ ਨੇ ਹਾਜ਼ਰੀ ਭਰੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਮੌਜੂਦਗੀ ਵਿੱਚ ਚੈਂਬਰ ਆਫ ਕਾਮਰਸ, ਆੜਤੀ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਜਵੈਲਰਜ਼ ਐਸੋਸੀਏਸ਼ਨ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਸਮੇਤ ਇਲਾਕੇ ਦੀਆਂ ਅਨੇਕਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਅਹੁਦੇਦਾਰਾਂ ਤੇ ਸੰਗਤਾਂ ਨੇ ਮੁੱਖ ਮੰਤਰੀ ਜੀ ਦਾ ਭਰਵਾਂ ਸਵਾਗਤ ਕਰਕੇ ਇਸ ਦਿਨ ਨੂੰ ਯਾਦਗਾਰੀ ਬਣਾਇਆ।

Leave a Reply

Your email address will not be published. Required fields are marked *

error: Content is protected !!