ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਜੀਵਨ ਸੱਚਮੁੱਚ ਨਿਮਰਤਾ, ਸੇਵਾ ਅਤੇ ਸਮਾਜਿਕ ਸੁਧਾਰ ਦਾ ਉੱਤਮ ਉਦਾਹਰਨ ਹੈ। ਉਨ੍ਹਾਂ ਨੇ ਲੰਗਰ ਪ੍ਰਥਾ ਨੂੰ ਮਜ਼ਬੂਤ ਕੀਤਾ, ਜਾਤ-ਪਾਤ ਦੇ ਭੇਦਭਾਵ ਨੂੰ ਖਤਮ ਕਰਨ ਲਈ ਬਹੁਤ ਵੱਡੇ ਯਤਨ ਕੀਤੇ ਅਤੇ ਸਾਰੇ ਮਨੁੱਖਾਂ ਨੂੰ ਇਕਸਾਰਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਇਸ ਪਾਵਨ ਮੌਕੇ ‘ਤੇ ਅਸੀਂ ਵੀ ਇਹ ਅਰਦਾਸ ਕਰੀਏ ਕਿ ਗੁਰੂ ਸਾਹਿਬ ਜੀ ਸਾਡੇ ਜੀਵਨ ਵਿੱਚ ਨਿਮਰਤਾ, ਸੇਵਾ ਅਤੇ ਸੱਚ ਦੇ ਰਾਹ ‘ਤੇ ਚਲਣ ਦੀ ਪ੍ਰੇਰਣਾ ਦੇਣ। ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਵਾਹਿਗੁਰੂ ਜੀ ਸਾਰਿਆਂ ‘ਤੇ ਆਪਣੀ ਮਿਹਰ ਭਰੀ ਨਜ਼ਰ ਬਣਾਈ ਰੱਖਣ ਅਤੇ ਸਭ ਨੂੰ ਚੰਗੀ ਸਿਹਤ ਤੇ ਖੁਸ਼ਹਾਲੀ ਬਖ਼ਸ਼ਣ।

