ਜਪੁਜੀ ਸਾਹਿਬ ਗੁਰਬਾਣੀ ਦਾ ਆਧਾਰ ਹੈ ਅਤੇ ਇਸ ਨੂੰ ਅੰਮ੍ਰਿਤ ਵੇਲੇ ਪੜ੍ਹਨਾ ਮਨੁੱਖ ਦੇ ਅੰਦਰ ਅਧਿਆਤਮਿਕ ਜਾਗ੍ਰਿਤੀ ਪੈਦਾ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਬਾਣੀ ਰਾਹੀਂ ਪਰਮਾਤਮਾ ਦੀ ਵਡਿਆਈ ਅਤੇ ਜੀਵਨ ਦਾ ਸੱਚਾ ਮਾਰਗ ਦੱਸਿਆ ਹੈ।
ਜਦੋਂ ਕੋਈ ਜੀਵ ਪੂਰੀ ਸ਼ਰਧਾ ਅਤੇ ਇਕਾਗਰਤਾ ਨਾਲ ਜਪੁਜੀ ਸਾਹਿਬ ਦਾ ਪਾਠ ਕਰਦਾ ਹੈ, ਤਾਂ ਉਸ ਦਾ ਮਨ ਸ਼ਾਂਤ ਹੁੰਦਾ ਹੈ ਅਤੇ ਉਸ ਅੰਦਰ ਸੰਤੋਖ ਪੈਦਾ ਹੁੰਦਾ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਮਿਹਰ ਭਰਿਆ ਹੱਥ ਉਸ ਸਿੱਖ ‘ਤੇ ਸਦਾ ਬਣਿਆ ਰਹਿੰਦਾ ਹੈ ਜੋ ਅੰਮ੍ਰਿਤ ਵੇਲੇ ਉੱਠ ਕੇ ਉਸ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਨਾਲ ਜੁੜਦਾ ਹੈ

