ਦੇਵਾ ਦਾ ਜਨਮ 26 ਜੂਨ 1897 ਨੂੰ ਪਿੰਡ ਬੱਸੀਆ ਵਿਖੇ ਸਰਦਾਰ ਦਸੌਧਾ ਸਿੰਘ ਚੀਮਾ ਦੇ ਘਰ ਹੋਇਆ ਦੇਵਾ ਸਿੰਘ ਨੇ ਪ੍ਰਾਇਮਰੀ ਤੱਕ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਮਿਡਲ ਦੀ ਪੜਾਈ ਰਾਏਕੋਟ ਤੋ ਕੀਤੀ ਮੈਟ੍ਰਿਕ ਦੀ ਪੜਾਈ ਮਾਲਵਾ ਖ਼ਾਲਸਾ ਸਕੂਲ ਲੁਧਿਆਣਾ ਤੋਂ ਕੀਤੀ ਉਸ ਤੋ ਬਾਅਦ 1918 ਵਿੱਚ ਦੇਵਾ ਸਿੰਘ ਨੇ ਉਚੇਰੀ ਪੜਾਈ ਵਾਸਤੇ ਖ਼ਾਲਸਾ ਕਾਲਜ ਅਮ੍ਰਿੰਤਸਰ ਸਾਹਿਬ ਵਿਖੇ ਦਾਖਲਾ ਲਿਆ 1919 ਦੀ ਵਿਸਾਖੀ ਵਾਲੇ ਦਿਨ ਉਹ ਖੁਦ ਜਲ੍ਹਿਆਂ ਵਾਲੇ ਬਾਗ ਵਿੱਚ ਹਾਜਿਰ ਸੀ ਉਸ ਵੱਲੋਂ ਇਸ ਦੁਖਦਾਈ ਘਟਨਾ ਦੇ ਕੀਤੇ ਬਿਆਨ ਤੋਂ ਸਪੱਸਟ ਹੁੰਦਾ ਹੈ ਕਿ ਇਸ ਦਿਨ ਸ਼ਾਮ ਨੂੰ ਚਾਰ ਵਜੇ ਲੋਕਾਂ ਦਾ ਇਕੱਠ ਕਰਨ ਅਤੇ ਉਹਨਾਂ ਤੇ ਗੋਲੀ ਚਲਾਉਣ ਦੀ ਵਿਉਂਤ ਪਹਿਲਾਂ ਹੀ ਬਣਾਈ ਗਈ ਸੀ ਇਸ ਪਿਛੋਕੜ ਵਾਰੇ ਦੇਵਾ ਸਿੰਘ ਪਹਿਲਾਂ ਹੀ ਲਿਖਦੇ ਹਨ 11 ਅਤੇ 12 ਨੂੰ ਉੱਪਰੋ ਦੇਖਣ ਨੂੰ ਚੁੱਪ ਚਾਪ ਤੇ ਅਮਨ ਚੈਨ ਲੱਗਦਾ ਸੀ ਪਰ ਅੰਦਰੋਂ ਅੰਦਰੀ ਸਿਵਲ ਤੇ ਫੌਜੀ ਅਫ਼ਸਰਾਂ ਦੀਆਂ ਮੀਟਿੰਗਾਂ ਹੋ ਰਹੀਆਂ ਸਨ ਜਿੰਨਾਂ ਵਿੱਚ ਗੜਬੜ ਨੂੰ ਦਬਾਉਣ ਲਈ ਸੋਚਾ ਸੋਚੀਆਂ ਜਾ ਰਹੀਆਂ ਸਨ ।
ਸ਼ਹਿਰ ਦਾ ਇੰਤਜ਼ਾਮ 12 ਅਪ੍ਰੈਲ ਨੂੰ ਫੌਜੀਆ ਦੇ ਹਵਾਲੇ ਕਰ ਦਿੱਤਾ ਗਿਆ ਸੁਣਿਆ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿੱਚ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਇਹ ਤਜਵੀਜ਼ ਪੇਸ਼ ਹੋਈ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਅੱਗੇ ਲਈ ਸਬਕ ਸਿਖਾਉਣ ਲਈ ਸ਼ਹਿਰ ਤੇ ਬੰਬਾਰੀ ਕੀਤੀ ਜਾਵੇ ਪਰ ਇਸ ਡਰ ਕਾਰਨ ਇਹ ਗੱਲ ਰੱਦ ਕਰ ਦਿੱਤੀ ਕਿ ਅੰਮ੍ਰਿਤਸਰ ਸਿੱਖਾਂ ਦਾ ਧਾਰਮਿਕ ਅਸਥਾਨ ਹੈ ਜੇ ਬੰਬ ਦਾ ਕੋਈ ਹਿੱਸਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾ ਡਿੱਗਾ ਤਾਂ ਫੌਜ ਦੇ ਸਿੱਖ ਸਿਪਾਹੀ ਜੋ ਹੁਣ ਤੱਕ ਅੰਗਰੇਜ਼ੀ ਰਾਜ ਦੀ ਖਾਤਿਰ ਵਫ਼ਾਦਾਰੀ ਨਾਲ ਲੜਦੇ ਰਹੇ ਹਨ ਸਭ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰ ਦੇਣਗੇ ਇਸ ਪਿੱਛੋ ਇਹ ਸਕੀਮ ਮਿੱਥੀ ਗਈ ਕਿ ਜਲਿਆਂ ਵਾਲੇ ਬਾਗ ਵਿੱਚ ਇੱਕ ਜਲਸਾ ਸੀ ਆਈ ਡੀ ਦੇ ਵਸੀਲੇ ਨਾਲ ਬੁਲਾਇਆ ਜਾਵੇਗਾ ਇਸ ਵਿਉਂਤ ਨੂੰ ਅਮਲ ਵਿੱਚ ਲਿਆਉਣ ਲਈ ਜਿੰਮੇਵਾਰੀ ਸੀ ਆਈ ਡੀ ਕਰਮਚਾਰੀ ਹੰਸ ਰਾਜ ਨੂੰ ਸੌਂਪੀ ਗਈ ।ਦੇਵਾ ਸਿੰਘ ਅੱਗੇ ਲਿਖਦੇ ਹਨ ਉਸ ਸਕੀਮ ਦੇ ਅਨੁਸਾਰ 13 ਅਪ੍ਰੈਲ ਨੂੰ ਸਵੇਰੇ ਸ਼ਹਿਰ ਵਿੱਚ ਮੁਨਾਦੀ ਕਰਵਾਈ ਗਈ ਕਿ ਸ਼ਾਮ ਦੇ ਚਾਰ ਵਜੇ ਜਲਿਆਂ ਵਾਲੇ ਬਾਗ ਵਿੱਚ ਇੱਕ ਭਾਰੀ ਜਲਸਾ ਹੋਵੇਗਾ ਇਸ ਜਲਸੇ ਵਿੱਚ ਹੋਰਨਾ ਤੋ ਬਿਨਾ ਲਾਲਾ ਘਨੱਈਆ ਲਾਲ ਤਕਰੀਰ ਕਰਨਗੇ ।ਲਾਲਾ ਘਨੱਈਆ ਲਾਲ ਨੇਕ ਤੇ ਮਸ਼ਹੂਰ ਸ਼ਾਹੂਕਾਰ ਸੀ ਉਹਨਾਂ ਨਾਲ ਜਲਸੇ ਦੀ ਕੋਈ ਰਾਇ ਨਹੀ ਕੀਤੀ ਗਈ ਉਹਨਾਂ ਨੂੰ ਜਲਸੇ ਦੇ ਹੋਣ ਦਾ ਅਸਲ ਕਾਰਨ ਵੀ ਪਤਾ ਨਹੀ ਸੀ ।
ਇਹ ਮੁਨਾਦੀ ਕਰਾਉਣ ਵਾਲਾ ਖੁਫੀਆ ਪੁਲਸ ਦਾ ਇੱਕ ਬੰਦਾ ਸੀ ਇਸ ਦਾ ਨਾਮ ਹੰਸ ਰਾਜ ਸੀ ਇਹ ਜਗ੍ਹਾ ਮਿੱਥ ਕਿ ਚੁਣੀ ਗਈ ਸੀ ਇਹ ਜਗ੍ਹਾ ਸ਼ਹਿਰ ਦੇ ਵਿਚਾਲੇ ਸੀ ਇਸ ਦੇ ਆਲੇ ਦੁਆਲੇ ਉੱਚੀਆਂ ਹਵੇਲੀਆਂ ਦੀਆਂ ਪਿੱਠਾਂ ਸਨ ਇਸ ਦੇ ਅੰਦਰ ਜਾਣ ਨੂੰ ਸਿਰਫ ਇੱਕ ਰਸਤਾ ਸੀ ।ਇਹ ਰਸਤਾ ਏਨਾ ਤੰਗ ਸੀ ਕਿ ਇਸ ਦੇ ਵਿੱਚ ਦੀ ਤਾਂਗਾ ਜਾਂ ਗੱਡੀ ਅੰਦਰ ਨਹੀਂ ਸੀ ਜਾ ਸਕਦੇ 13 ਅਪ੍ਰੈਲ ਨੂੰ ਵਿਸਾਖੀ ਦਾ ਦਿਨ ਸੀ ਉਸ ਦਿਨ ਮੈਂ ਤੇ ਮੇਰੇ ਕੁਝ ਦੋਸਤ ਪਲੇਅ -ਗਰਾਊਂਡ ਵਿੱਚ ਬੈਠੇ ਸੀ ਮਿਸਟਰ ਵਾਦਨ ਸਾਡੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਫਿਰਦੇ ਫਿਰਦੇ ਸਾਡੇ ਕੋਲ ਆ ਗਏ

