ਗੁਰੂਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਤਿਸ਼ਾਹੀ ਪਹਿਲੀ ਕਾਸ਼ੀਪੁਰ ਉਤਰਾਖੰਡ

ਕਰਮ ਕਾਂਡਾਂ ਅਤੇ ਅੰਧਵਿਸ਼ਵਾਸਾਂ ਵਿਚ ਸੜ੍ਹਦੀ ਦੁਨਿਆਂ ਨੂੰ ਤਾਰਦੇ ਹੋਏ, ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਨਾਲ ਉਤਰਾਖੰਡ ਦੀ ਤੀਸਰੀ ਉਦਾਸੀ (1514-1517) ਵੇਲੇ ਜਦੋਂ ਕਾਸ਼ੀਪੁਰ ਨਗਰ ਵਿਚ ਇਕ ਇਮਲੀ ਦੇ ਦਰਖੱਤ ਹੇਠ ਆਣ ਬਿਰਾਜੇ ਤਾਂ ਕੀ ਵੇਖਿਆ ਕਿ ਨਗਰ ਦੇ ਵਸਨੀਕ ਲੋੜਵੰਦ ਵਸਤੂਆਂ ਬੈਲਗੱਡੀਆਂ ਅਤੇ ਟਾਂਗਿਆਂ ਤੇ ਲਦ ਕੇ ਪਰਿਵਾਰਾਂ ਸਮੇਤ ਨਗਰ ਨੂੰ ਛੱਡ ਕੇ ਤੁਰੇ ਜਾ ਰਹੇ ਸਨ। ਗੁਰੂ ਜੀ ਦੇ ਪੁੱਛਣ ਤੇ ਨਗਰ ਵਾਸੀਆਂ ਨੇ ਬੜੇ ਦੁਖੀ ਮਨ ਨਾਲ ਦਸਿਆ ਕਿ ਨਗਰ ਦੇ ਨਾਲ ਵਗਦੀ ਨਦੀ (ਸਵਰਨ-ਭਦਰਾ) ਵਿਚ ਹਰ ਸਾਲ ਹੜ ਆ ਜਾਣ ਕਰਕੇ, ਜਾਨ ਮਾਲ ਦਾ ਵਧੇਰੇ ਨੁਕਸਾਨ ਹੋ ਜਾਂਦਾ ਹੈ। ਕਿਸੇ ਪਾਸਿਉਂ ਕੋਈ ਭੀ ਮਦਦ ਨਹੀਂ ਮਿਲਦੀ, ਇਸ ਲਈ ਸਾਰੇ ਲੋਕ ਨਗਰ ਨੂੰ ਛਡ ਕੇ ਜਾਣ ਲਈ ਮਜਬੂਰ ਹਨ। ਨਗਰਵਾਸੀਆਂ ਦਾ ਦਰਦ ਸੁਣ ਕੇ ਗੁਰੂ ਜੀ ਨੇ ਸ਼੍ਰੀ ਅਕਾਲ ਪੁਰਖ ਜੀ ਦੇ ਸਿਮਰਨ ਦੀ ਬਖਸ਼ਿਸ਼ ਦਾ ਭਰੋਸਾ ਦੇਂਦੇ ਹੋਇ ਨਗਰ ਵਾਸੀਆਂ ਨੂੰ ਨਗਰ ਨ ਛੱਡਣ ਦੀ ਪ੍ਰੇਰਣਾ ਦਿਤੀ, ਅਤੇ ਭਾਈ ਮਰਦਾਨੇ ਨੂੰ ਆਖਿਆਮਰਦਾਨਿਆ ਰਬਾਬ ਵਜਾ ਬਾਣੀ ਆਈ ਹੈਇਕ ਪਾਸੇ ਭਾਈ ਮਰਦਾਨੇ ਦੇ ਰਬਾਬ ਦੀ ਸੁਰਾਂ ਦੀ ਸੰਗਤ ਵਿਚ ਗੁਰੂ ਜੀ ਦੇ ਸ਼੍ਰੀ ਮੁਖ ਤੋਂ ਸ਼ਬਦ ਕੀਰਤਨ ਰਾਹੀਂ ਅਕਾਲ-ਪੁਰਖ ਦਾ ਸਿਮਰਨ ਅਰੰਭ ਹੋਇਆ, ਦੂਜੇ ਪਾਸੇ ਸਾਰੀ ਕਾਇਨਾਤ – ਨਰ, ਨਾਰੀ, ਪਸ਼ੁ ਪੰਛੀ, ਦਰਖਤ, ਜਮੀਨ, ਅਸਮਾਨ ਦਰਿਆ ਕੀੜੇ ਮਕੌੜੇ ਆਦੀ ਗੁਰਬਾਣੀ ਰਾਹੀਂ ਅਕਾਲ ਪੁਰਖ ਦੇ ਚਰਣਾਂ ਵਿਚ ਲਿਵਲੀਨ ਹੋ ਗਏ। ਸਿਟੇ ਵਜੋਂ ਨਦੀ ਨੇ ਗੁਰੂ ਜੀ ਦੀ ਚਰਣ ਛੋਹ ਪ੍ਰਾਪਤ ਕੀਤੀ ਅਤੇ ਗੁਰੂ ਜੀ ਦੇ ਹੁਕਮ ਨੂੰ ਮੰਨਦੇ ਹੋਏ ਅੱਜ ਤੱਕ ਢੇਲਾ ਨਦੀ ਗੁਰਦੁਆਰਾ ਸਾਹਿਬ ਦੇ ਪੱਛਮ ਵਾਲੇ ਪਾਸੇ ਤਕਰੀਬਨ 500 ਮੀਟਰ ਦੀ ਵਿੱਥ ਤੇ ਬੜੇ ਸ਼ਾਤ ਭਾਵ ਨਾਲ ਵਗ ਰਹੀ ਹੈ।ਜਿਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਾਜੇ ਸਨ ਉਸ ਸਥਾਨ ਤੇ ਅੱਜ ਇਤਿਹਾਸਿਕ ਗੁਰੂਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਤਿਸ਼ਾਹੀ ਪਹਿਲੀ ਸੁਭਾਇਮਾਨ ਹੈ।

Leave a Reply

Your email address will not be published. Required fields are marked *

error: Content is protected !!