ਬਾਬਾ ਦੀਪ ਸਿੰਘ ਜੀਧੰਨ ਉਹ ਮਾਤ-ਪਿਤਾ ਤੇ ਧੰਨ ਉਹ ਧਰਤੀ, ਜਿੱਥੇ ਦੀਪ ਸਿੰਘ ਜਨਮ ਪਾਇਆ,ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗੋਬਿੰਦ ਸਿੰਘ ਤੋਂ, ਸਿੱਖੀ ਦਾ ਮਾਰਗ ਅਪਣਾਇਆ।ਹੱਥ ਵਿੱਚ ਖੰਡਾ, ਮੁਖ ਤੇ ਬਾਣੀ, ਹਿਰਦੇ ਵਿੱਚ ਅਕਾਲ ਵਸੇ,ਧਰਮ ਦੀ ਖਾਤਿਰ ਜੂਝਣ ਵਾਲਾ, ਯੋਧਾ ਮੌਤ ਨੂੰ ਵੇਖ ਹੱਸੇ।ਜਦੋਂ ਹਰਿਮੰਦਰ ਦੀ ਬੇਅਦਬੀ ਸੁਣੀ, ਖੌਲਿਆ ਖੂਨ ਉਸ ਮਰਦ ਦਾ,ਲੀਕ ਖਿੱਚ ਕੇ ਕਹਿ ਦਿੱਤਾ, “ਉਹੀ ਆਵੇ ਜੋ ਦੁੱਖ ਜਾਣੇ ਗੁਰੂ ਦੇ ਦਰਦ ਦਾ।”ਅਠਾਰਾਂ ਸੇਰ ਦਾ ਖੰਡਾ ਜਦੋਂ, ਬਾਬੇ ਨੇ ਹੱਥ ਵਿੱਚ ਫੜਿਆ ਸੀ,ਵੇਖ ਕੇ ਜਲਾਲ ਮੁਖੜੇ ਦਾ, ਵੈਰੀ ਦਾ ਕਾਲਜਾ ਡਰਿਆ ਸੀ।ਰਣ-ਤੱਤੇ ਵਿੱਚ ਲੜਦਿਆਂ ਜਦ, ਸੀਸ ਧੜ ਤੋਂ ਵੱਖ ਹੋਇਆ,ਪਰ ਸੂਰੇ ਨੇ ਆਪਣਾ ਕੀਤਾ ਹੋਇਆ, ਪ੍ਰਣ ਨਹੀਂ ਸੀ ਖੋਇਆ।ਖੱਬੀ ਤਲੀ ‘ਤੇ ਸੀਸ ਟਿਕਾ ਕੇ, ਖੰਡਾ ਸੱਜੇ ਹੱਥ ਨਚਾਇਆ,ਅਨੋਖਾ ਕੌਤਕ ਵੇਖ ਜਗਤ ਨੇ, ਸੀਸ ਚਰਨਾਂ ਵਿੱਚ ਝੁਕਾਇਆ।ਜਾ ਪਹੁੰਚੇ ਦਰਬਾਰ ਸਾਹਿਬ, ਜਿੱਥੇ ਸੀਸ ਭੇਟ ਸੀ ਕਰਨਾ,ਸਿਖਾ ਗਏ ਦੁਨੀਆਂ ਨੂੰ ਬਾਬਾ, ਕਿਵੇਂ ਹੈ ਧਰਮ ਲਈ ਮਰਨਾ।ਰਹਿਣੀ ਬਹਿਣੀ ਵਿੱਚ ਪੂਰੇ ਸਨ, ਲਿਖਾਰੀ ਸਨ ਉਹ ਬਾਣੀ ਦੇ,ਦੀਪ ਸਿੰਘ ਜੀ ਅੱਜ ਵੀ ਜਿਉਂਦੇ, ਦਿਲਾਂ ਵਿੱਚ ਕੌਮ ਨਿਮਾਣੀ ਦੇ।
