ਆਧੁਨਿਕ ਯੁੱਗ ਦੀਆਂ ਤਕਨੀਕਾਂ ਵਿੱਚ ਲਿਪਤ ਹੋਏ ਸਮਾਜ ਲਈ ਇੱਕ ਸੁਨੇਹਾ…. ਹਰਜੀਤ ਕੌਰ

ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਖੇਤਰਾਂ ਵਿੱਚ ਅਸੀਂ ਉੱਚੀਆਂ ਮੱਲਾਂ ਮਾਰੀਆਂ ਹਨ ਫਿਰ ਭਾਵੇਂ ਉਹ ਸਾਇੰਸ ਹੋਵੇ ਟੈਕਨੋਲੋਜੀ ਹੋਵੇ ਜਾਂ ਸਮਾਜਿਕ ਕਦਰਾਂ ਕੀਮਤਾਂ ਤਰੱਕੀ ਅਸੀਂ ਸਾਰੇ ਪਾਸਿਓਂ ਕੀਤੀਪਰ ਪਰਖਣ ਦੀ ਲੋੜ ਹੈ ਕਿ ਇੰਨਾ ਸਾਰਾ ਕੁਝ ਹਾਸਿਲ ਕਰਕੇ ਪਾ ਕੇ ਅੱਜ ਅਸੀਂ ਖੁਸ਼ ਹਾਂ ਸਾਡੀ ਖੁਸ਼ੀ ਆਪਣੀ ਹੈ ਅਸੀਂ ਅਗਾਹਵਧੂ ਸਹੀ ਦਿਸ਼ਾ ਵਿੱਚ ਹਾਂ?ਅਸੀਂ ਜਿੱਤ ਗਏ ਹਾਂ?
ਜੀ ਸਾਡੇ ਸਵਾਲ ਹਨ ਜੋ ਆਪਣੇ ਲਈ ਹਨ, ਜਿਹਨੂੰ ਹਰ ਇਨਸਾਨ ਮਹਿਸੂਸ ਕਰਦਾ ਹੈ ਪਰ ਜਵਾਬ ਤੱਕ ਨਹੀਂ ਪਹੁੰਚਦਾ ਜੇ ਅਸੀਂ ਇੱਕ- ਇੱਕ ਵਿਸ਼ੇ ਨਾਲ ਵੀ ਗੱਲ ਕਰੀਏ ਤਾਂ ਇਸਦੀਆਂ ਪਰਤਾਂ ਕਈ ਹਨ ਜੋ ਸ਼ਾਇਦ ਇਸ ਛੋਟੇ ਲੇਖ ਵਿੱਚ ਵੀ ਨਹੀਂ ਆ ਸਕਦੀਆਂ
ਅਸੀਂ ਪਹਿਲਾਂ ਗੱਲ ਕਰਦੇ ਹਾਂ ‘ਸਮਾਜ’ ਦੀ ਕਿਉਂਕਿ ਸਾਡੀ ਪਹਿਚਾਣ ਇਥੋਂ ਸ਼ੁਰੂ ਹੁੰਦੀ ਹੈ ਇਹ ਜਨਮ ਤੋਂ ਬਾਅਦ ਸਾਡਾ ਪਹਿਲਾ ਧੁਰਾ ਹੈ ਬਾਕੀ ਪ੍ਰਾਪਤੀਆਂ ਇਸ ਤੋਂ ਬਾਅਦ ਹੀ ਹਨ ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੀ ਅਜੋਕੀ ਮਮਤਾ ਤੋਂ ਹੁੰਦੀ ਜਿੰਦਗੀ ਦੀ ਕਹਾਣੀ ਅਜੋਕੀ ਹਵਾ ਤੇ ਅਜੋਕੇ ਕੁਦਰਤੀ ਪੌਣ ਪਾਣੀ ਵਿੱਚੋਂ ਲੰਘਦੀ ਨਵੀਆਂ ਸਮਾਜਿਕ ਕਦਰਾਂ ਕੀਮਤਾਂ ਦਾ ਪਾੜਾ ਤੇ ਕਰਦੀ ਅਜੋਕੀ ਮੌਤ ਵਿੱਚ ਦਫਨ ਹੋ ਜਾਂਦੀ ਹੈ
ਅਸੀਂ ਸਮਜਿਕ ਕਦਰਾ ਕੀਮਤਾਂ ਵਿਚ ਅਗਾਂਹ ਵਧੂ ‘ਸੁਚਾਰ ਜਾਂ ਗਿਆਨੀ ਹੋ ਗਏ ਹਾਂ ਜਾਂ ਫਿਰ ਦੌੜ ਭੱਜ ਵਿਚ ਲਿਪਟ ਕੇ ਅਸਲੀ ਕਦਰ ਗਵਾਂ ਚੁੱਕੇ ਹਾਂ? ਸਮਾਜ ਦਾ ਤਾਣਾ ਬਾਣਾ ਤੇ ਤੇ ਅਜੋਕਾ ਬਦਲਾਅ ਅਸੀਂ ਸਾਰੇ ਜਾਣਦੇ ਹਾਂ ਤੇ ਅਸੀਂ ਹੀ ਜਿੰਮੇਵਾਰ ਵੀ ਹਾਂ ਮੈਂ ਵੀ ਸ਼ਾਮਿਲ ਹਾਂ ਸਾਡੀ ਸਭ ਦੀ ਸਮੂਲੀਅਤ ਹੈ ਇਸ ਨੂੰ ਅਜਿਹਾ ਬਣਾਉਣ ਲਈਅੱਜ ਅਸੀਂ ਸਾਰੇ ਆਪਣੇ ਆਪ ਨੂੰ ਪੜੇ ਲਿਖੇ ਤੇ ਸਮਝਦਾਰ ਮੰਨਦੇ ਹੋਏ ਇਸ ਲਈ ਨਵੀਨੀ ਯੁਗ ਵਿੱਚ ਪਹੁੰਚ ਗਏ ਹਾਂ ਬੜੀ ਖੁਸ਼ੀ ਦੀ ਗੱਲ ਹੈ ਪਰ ਆਪਾਂ ਸਾਡੇ ਅੰਦਰੂਨੀ ਝਾਤ ਮਾਰ ਕੇ ਦੇਖੀਏ ਤਾਂ ਕਿ ਅਸੀਂ ਖੁਸ਼ ਹਾਂ? ਕਿ ਅਸੀਂ ਅਗਾਂਹ ਵਧੂ ਹੋ ਗਏ ਹਾਂ?ਗਿਆਨੀ ਹਾਂ?ਨਹੀਂ ਸਭ ਦੇ ਜਵਾਬ ਨਾ ਪੱਖੀ ਹੀ ਹਨ ਸਮਾਜ ਦੇ ਜਿਹੜੇ ਵੀ ਹਿੱਸੇ ਨੂੰ ਫੋਲੋ ਸਭ ਇਕੋ ਜਿੰਨਾ ਦਰਦ ਦਿੰਦੇ ਹਨ
ਇੱਕ ਉਹ ਸਮਾਜ ਸੀ ਜੋ ਅਜੋਕੀ ਵਿਗਿਆਨਿਕ ਤੇ ਤਕਨੀਕੀ ਵਿਗਿਆਨੀ ਵਿਸਥਾਰ ਤੋਂ ਪਰੇ ਸੀ ਪਰ ਇਨਸਾਨ ਇਨਸਾਨ ਸੀ ਖੁਸ਼ ਸੀ ਖੁਸ਼ੀ ਆਪਣੀ ਸੀ ਰਿਸ਼ਤਿਆਂ ਦੀ ਅਪਣੱਤ ਸੀ ਬੱਚੇ ਨੂੰ ਸਿਖਾਉਣ ਦੀ ਲੋੜ ਨਹੀਂ ਸੀ ਪੈਂਦੀ ਉਹ ਆਪਣੀਆਂ ਕੀਮਤੀ + ਅਣਮੁੱਲੀਆਂ ਕਦਰਾਂ – ਕੀਮਤਾਂ ਨੂੰ ਆਪਣੇ ਆਪ ਅਪਣਾਉਂਦਾ ਸੀ’ਧੀ’ ‘ਬੇਟੀ ‘ ਕਿਸੇ ਇੱਕ ਪਰਿਵਾਰ ਜਾਂ ਘਰ ਦੀ ਨਾ ਹੋ ਕੇ ਬਲਕਿ ਪਿੰਡ ਪਰੇ ਦੀ ਮੰਨੀ ਜਾਂਦੀ ਸੀ। ਤੇ ਉਸ ਦੀ ਸੁਰੱਖਿਆ ਯਕੀਨੀ ਬਣਾਈ ਰੱਖਣਾ ਸਾਡੇ ਪਿੰਡ ਜਾਂ ਪਰ ਇਹਦਾ ਨਿੱਜੀ ਫਰਜ਼ ਸਮਝਿਆ ਜਾਂਦਾ ਸੀ ਅੱਜ ਦੇ ਅਸੀਂ ਅਜੋਕੇ ਬੇਟੀ ਧੀ ਦੀ ਗੱਲ ਕਰੀਏ ਤਾਂ ਉਹ ਪਿੰਡ ਭਰੇ ਜਾਂ ਰਿਸ਼ਤੇਦਾਰ ਦੀ ਗੱਲ ਛੱਡੋ ਆਪਣੇ ਚੱਦੀ ਪਰਿਵਾਰ ਤੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਰਹੀ ਇਹ ਅਸੀਂ?ਵਾਧੇ ਅਗਾਹ ਵਧੂ ਹਾਂ? ਪਰਿਵਾਰਾਂ ਦਾ ਸੁਮੇਲ+ ਤਾਲਮੇਲ ਅੱਜ ਵੀ ਮਿਸਾਲ ਬਣਿਆ ਪ੍ਰੇਰਦਾ ਹੈ ਅੱਜ ਨਵੀਂ ਅੰਗਰੇਜ਼ੀ ਨਾਵਾਂ ਜਿਵੇਂ ਨਿਊਕਲੀਅਰਸ ਸੈਲਸੀਅਸ ਵਰਗੇ ਸ਼ਬਦਾਂ ਨੇ ਜਗ੍ਹਾ ਲੈ ਲਈ ਹੈ ਪਹਿਲਾਂ ਬਜ਼ੁਰਗ ਸਾਡੇ ਘਰਾਂ ਦੀ ਸ਼ਾਨ ਹੁੰਦੇ ਸਨ ਤੇ ਬਜ਼ੁਰਗਾਂ ਨੂੰ ਰੀੜ ਦੀ ਹੱਡੀ ਤੇ ਘਰ ਦੀ ਸ਼ਾਨ ਮੰਨਿਆ ਜਾਂਦਾ ਸੀ ਪਰ ਇਸ ਤੇ ਉਲਟ ਅੱਜ ਇਹਨਾਂ ਦੀ ਥਾਂ ਵਿਰਧ ਆਸ਼ਰਮਾ ਨੇ ਲੈ ਲਈ ਹੈ ਇਹ ਸਾਡੀ ਤਰੱਕੀ ਹੈ? ਅਸੀਂ ਅੱਜ ਵਿਰਧ ਆਸ਼ਰਮ ਵਿੱਚ ਚੰਦਾ ਜਾਂ ਦਾਨ ਦੇ ਕੇ ਵੱਡੇ ਦਾਨੀ ਬਣਦੇ ਹਾਂ ਪਰ ਸੋਚੋ ਕਿ ਇਹ ਰੀਤ ਚੰਗੀ ਹੈ ਅਸੀਂ ਇਸ ਨੂੰ ਪ੍ਰਫੁੱਲਿਤ ਕਰ ਰਹੇ ਹਾਂ ਕੀ ਘਰ ਤੋੜੇ ਜਾਣ ਜਾਂ ਜੋੜੇ ਜਾਣ?ਕਹਿੰਦੇ ਨੇ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਭਾਵੇਂ ਇਹ ਕਹਾਵਤ ਵੀ ਸਾਡੇ ਤੇ ਲਾਗੂ ਨਹੀਂ ਹੁੰਦੀ ਫੇਰ ਬੀ ਆਸ ਉਮੀਦ ਲਈ ਅਸੀਂ ਆਸ ਰੱਖ ਸਕਦੇ ਹਾਂ ਕਿ ਸਾਰੇ ਰਲ ਕੇ ਹੰਬਲਾ ਮਾਰੀਏ ਮੁਹਿੰਮ ਲਾਈਏ ਜਿਸ ਨੂੰ ਆਪਣੇ ਆਪ ਤੋਂ ਆਪਣੇ ਪਰਿਵਾਰ ਤੋਂ ਸ਼ੁਰੂ ਕਰੀਏ ਤੇ ਗੌਰ ਖਾਮੀਆਂ ਕਮੀਆਂ ਕਿਵੇਂ ਦੂਰ ਕਰੀਏਅੱਜ ਸੱਚੀ ਲੋੜ ਹੈ ਤਾਂ ਸੱਚ ਨਾਲ ਖੜਨ ਦੀ ਨਾ ਕਿ ਸੱਚ ਨੂੰ ਚੁੱਪ ਕਰਾਉਣ ਜਾਂ ਪਿੱਛੇ ਹਟਣ ਦੀ ਵਰਨਾ ਅਸੀਂ ਆਪਣੀ ਸੱਚੀ – ਸੁੱਚੀ ਪਹਿਚਾਣ ਵੀ ਖੋਹ ਦੇਵਾਂਗੇ ਇਸ ਲੇਖ ਨੂੰ ਭਾਗਾਂ ਵਿੱਚ ਰੱਖਿਆ ਗਿਆ ਹੈ ਪਹਿਲੇ ਭਾਗ ਵਜੋਂ ਰੂਪ ਰੇਖਾ ਨੂੰ ਵਿਆਨਿਆ ਗਿਆ ਹੈ ਅਗਲੇ ਭਾਗ ਵਿੱਚ ਅਸੀਂ ਸਮਾਜ ਵਿੱਚ ਔਰਤਾਂ ਦੀ ਅਜੋਕੀ ਥਾਂ ਉਸ ਦੀ ਪਰਸਥਿਤੀ ਦੀ ਗੱਲ ਕਰਾਂਗੇ ਕਿ ਜਾਂ ਪਛਾੜੀ ਜਿੱਤੇ ਜਾਂ ਹਾਰੇ
Harjit

Leave a Reply

Your email address will not be published. Required fields are marked *

error: Content is protected !!