ਅੰਮ੍ਰਿਤਸਰ (ਨਿੱਜੀ ਪੱਤਰ ਪ੍ਰੇਰਕ )ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਗੁਮਟਾਲਾ ਅੰਮ੍ਰਿਤਸਰ ਵਿਖੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਅਹਿਮ ਮੀਟਿੰਗ ਹੋਈ ਜਿਸ ਦੌਰਾਨ ਗ੍ਰੰਥੀ ਪਾਠੀ ਸਿੰਘਾਂ ਨੂੰ ਡਿਊਟੀਆਂ ਵਿੱਚ ਆ ਰਹੀਆਂ ਮੁਸ਼ਕਿਲਾਂ ਵਿੱਚ ਉੱਪਰ ਵਿਚਾਰ ਵਟਦਾਰਾ ਕੀਤਾ ਗਿਆ ਅਤੇ ਗ੍ਰੰਥੀ ਸਭਾ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਯੋਜਨਾ ਵੱਧ ਤਰੀਕੇ ਅਪਣਾਉਣ ਉੱਪਰ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਸੰਬੰਧਾਂ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਪੰਜ ਸਿੰਘ ਸਾਹਿਬਾਨਾ ਅੱਗੇ ਪੇਸ਼ ਹੋਣ ਦੇ ਮੁੱਦੇ ਉੱਪਰ ਬੋਲਦਿਆਂ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਇੱਕ ਸਾਬਿਕ ਜੱਥੇਦਾਰ ਹੋਣ ਦੇ ਨਾਤੇ ਅਕਾਲ ਤਖਤ ਸਾਹਿਬ ਉੱਪਰ ਹੀ ਪੇਸ਼ ਹੋਣਾ ਗਿਆਨੀ ਗੁਰਬਚਨ ਸਿੰਘ ਜੀ ਦਾ ਇੱਕ ਵਡੱਪਣ ਹੈ ਜਿਸ ਦਾ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਤਿਕਾਰ ਅਤੇ ਮਾਣ ਮਰਿਆਦਾ ਤੋਂ ਵੱਧ ਕੇ ਇੱਕ ਸਿੱਖ ਲਈ ਕੁਝ ਵੀ ਹੋਰ ਨਹੀਂ ਹੋ ਸਕਦਾ ਇਨਸਾਨ ਗਲਤੀਆਂ ਦਾ ਪੁਤਲਾ ਆਪਣੇ ਇਸ਼ਟ ਅੱਗੇ ਆਪਣੀ ਗਲਤੀ ਮੰਨ ਲੈਣਾ ਤੁਹਾਡੀ ਆਪਣੇ ਇਸ਼ਟ ਪ੍ਰਤੀ ਭਾਵਨਾ ਨੂੰ ਦਰਸਾਉਂਦਾ ਹੈ। ਇਸ ਮੌਕੇ ਭਾਈ ਚੰਨਾ ਜੀ ਨੇ ਕਿਹਾ ਗ੍ਰੰਥੀ ਪਾਠੀ ਸਿੰਘਾਂ ਦੀ ਜਮਾਤ ਨੂੰ ਬਚਾਉਣ ਲਈ ਸੰਗਤਾਂ ਅੱਗੇ ਆਉਣ ਅਤੇ ਗ੍ਰੰਥੀ ਪਾਠੀ ਸਿੰਘਾਂ ਨੂੰ ਬਣਦਾ ਮਾਨ ਸਨਮਾਨ ਅਤੇ ਗੁਜ਼ਰਾਨ ਦਿੱਤਾ ਜਾਵੇ ਇਸ ਮੌਕੇ ਗ੍ਰੰਥੀ ਸਭਾ ਦੇ ਚੇਅਰਮੈਨ ਭਾਈ ਭੁਪਿੰਦਰ ਸਿੰਘ,ਸਰਪੰਚ ਫਲਾਇੰਗ ਇੰਚਾਰਜ, ਭਾਈ ਸਤਨਾਮ ਸਿੰਘ ,ਅਕਾਲੀ ਜਰਨੈਲ ਸੈਕਟਰੀ ਪੰਜਾਬ, ਭਾਈ ਬਖਸ਼ੀਸ਼ ਸਿੰਘ ਮੀਤ ਪ੍ਰਧਾਨ ਪੰਜਾਬ ਨਰਿੰਦਰ ਸਿੰਘ, ਸੈਸਰਾ ਪੰਜਾਬ ਪ੍ਰਧਾਨ (ਦਿਹਾਤੀ) ਭਾਈ ਵੀਰ ਸਿੰਘ ਸੁਖੇਵਾਲ ਮੀਤ ਚੇਅਰਮੈਨ ਪੰਜਾਬ ਬਾਬਾ ਦਰਸ਼ਨ ਸਿੰਘ, ਗੁਮਟਾਲਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਭਾਈ ਕਰਤਾਰ ਸਿੰਘ ਬਲ ਖਜਾਨਚੀ ਪੰਜਾਬ, ਭਾਈ ਤਿਲਕ ਸਿੰਘ ਜੀ ਤੋਂ ਇਲਾਵਾ ਭਾਈ ਫਤਿਹ ਸਿੰਘ ,ਭਾਈ ਸਿਮਰਜੀਤ ਸਿੰਘ ,ਭਾਈ ਗੁਰਮੀਤ ਸਿੰਘ, ਭਾਈ ਜਸਵੰਤ ਸਿੰਘ ਤੋਂ ਇਲਾਵਾ ਗ੍ਰੰਥੀ ਸਭਾ ਦੇ ਹੋਰ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਹੋਏ ।
