ਮੌਜੂਦਾ ਸਮੇਂ ਵਿੱਚ ਗੁਰੂ ਘਰਾਂ ਦੇ ਗ੍ਰੰਥੀ ਸਾਹਿਬਾਨਾਂ ਦੇ ਬਾਰੇ ਵਿੱਚ ਰੋਜਾਨਾ ਸੋਸ਼ਲ ਮੀਡੀਆ ਤੇ ਨਵੀਆਂ ਨਵੀਆਂ ਖਬਰਾਂ ਸੁਣਨ ਵਿੱਚ ਮਿਲਦੀਆਂ ਹਨ ਜਿਨਾਂ ਵਿੱਚੋਂ ਬਰਨਾਲਾ ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਦੇ ਗੁਟਕੇ ਤੇ ਪੋਥੀਆਂ ਦੀ ਬੇਅਦਬੀ ਇਸੇ ਤਰ੍ਹਾਂ ਹੀ ਹਲਕਾ ਦ੍ਰਿੜਬਾ ਦੇ ਵਿੱਚ ਗ੍ਰੰਥੀ ਸਿੰਘ ਦੇ ਵੱਲੋਂ ਚਿੱਟਾ ਵੇਚਿਆ ਜਾਣਾ ਜੋ ਕਿ ਸਾਡੇ ਲਈ ਬਹੁਤ ਜਿਆਦਾ ਸਰਮਨਾਕ ਅਤੇ ਦੁਖਦਾਈ ਹੈ ਸੰਗਤਾਂ ਨੂੰ ਚਾਹੀਦਾ ਹੈ ਕਿ ਗ੍ਰੰਥੀ ਸਿੰਘਾਂ ਨੂੰ ਯੋਗ ਸੇਵਾ ਫਲ ਦਿੱਤਾ ਜਾਵੇ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਬੱਚਿਆਂ ਦੀ ਪੜ੍ਹਾਈ ਅਤੇ ਗੁਜ਼ਾਰੇ ਦਾ ਖਿਆਲ ਰੱਖਿਆ ਜਾਵੇ ਪ੍ਰੰਤੂ ਜਦੋਂ ਗ੍ਰੰਥੀ ਸਿੰਘ ਆਪਣੀ ਜਿੰਮੇਵਾਰੀ ਸੇਵਾ ਸੰਭਾਲ ਦੇ ਵਿੱਚ ਕੁਤਾਹੀ ਕਰਨ ਤਾਂ ਸੇਵਾ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਜਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ
ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤ ਗ੍ਰੰਥੀ ਸਭਾ ਅਜਿਹੇ ਮਾਮਲਿਆਂ ਸਬੰਧੀ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਅਤੇ ਕਾਰਵਾਈ ਕਰਨ ਵਾਲੇ ਸਿੰਘਾਂ ਦਾ ਧੰਨਵਾਦ ਕਰਦੀ ਹੈ ਸੰਗਤਾਂ ਨੂੰ ਅਪੀਲ ਕਰਦੀ ਹੈ ਕਿ ਗੁਰੂ ਪੰਥ ਦੀ ਸੇਵਾ ਕਰਨ ਵਾਲੇ ਪੰਥ ਦਰਦੀ ਸਿੰਘਾਂ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।
