‘ਸਾਹਿਬ -ਏ – ਕਮਾਲ’ ਸਰਬੰਸਦਾਨੀ, ਅੰਮ੍ਰਿਤ ਕੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਆਪਣੀ ਕੌਮ ਅਤੇ ਪੰਥ ਵਾਸਤੇ ਹਰ ਕੁਰਬਾਨੀ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ ਦੇ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਜੀ ਛੰਨਾ ਨੇ ਭਾਈ ਰਣਜੀਤ ਸਿੰਘ uk ਜੀ ਨਾਲ਼ ਮਿਲਨੀ ਦੇ ਸਮੇਂ ਕੀਤਾ। ਓਹਨਾ ਨੇ ਇਹ ਵੀ ਕਿਹਾ ਕਿ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਆਪਣੀਆਂ ਡਿਊਟੀਆਂ ਤੋਂ ਇਲਾਵਾ ਛੋਟੇ ਬੱਚਿਆਂ ਅਤੇ ਸਿੱਖ ਸੰਗਤਾਂ ਨੂੰ ਗੁਰੂ ਇਤਹਾਸ ਨਾਲ਼ ਜੋੜਨਾ ਅਤਿ ਜ਼ਰੂਰੀ ਹੈ।
ਇਸ ਮੌਕੇ ਬੋਲਦਿਆਂ ਭਾਈ ਛੰਨਾ ਜੀ ਨੇ ਕਿਹਾ ਕਿ ਸਾਡੀ ਨੌਜ਼ਵਾਨ ਪੀੜ੍ਹੀ ਹੋਰ ਇਤਹਾਸ ਤੋਂ ਬਿਲਕੁਲ ਅਣਜਾਣ ਹੋ ਚੁੱਕੀ ਹੈ। ਜੋ ਕਿ ਸਾਡੇ ਲਈ ਬਹੁਤ ਦੁੱਖ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਗੂਰੂ ਘਰਾਂ ਦੇ ਗ੍ਰੰਥੀ ਪਾਠੀ ਸਿੰਘਾਂ ਅਤੇ ਪਰਚਾਰਕ ਸਿੰਘਾਂ ਨੂੰ ਅਪੀਲ ਕੀਤੀ ਕਿ ਹਰ ਹੀਲੇ ਨੌਜ਼ਵਾਨਾਂ ਨੂੰ ਗੁਰੂ ਨਾਲ ਜੋੜਿਆ ਜਾਵੇ ਅਤੇ ਗੂਰੂ ਘਰਾਂ ਵਿਚ ਜਿੰਮੇਵਾਰੀਆ ਸੰਭਾਲੀਆਂ ਜਾਣ ।
