ਸੰਗਰੂਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਸਤਿਕਾਰ ਨੂੰ ਦੇਖਦੇ ਹੋਏ ਬਾਬਾ ਬੁੱਢਾ ਜੀ ਇਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੀ ਟੀਮ ਭਾਈ ਲਾਲੋ ਜੀ ਦਰਬਾਰ ਸੰਗਰੂਰ ਵਿਖੇ ਪਹੁੰਚੀ ਜਿੱਥੇ ਰਾਮਗੜੀਆ ਭਾਈਚਾਰੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪਿਆਰ ਸਤਿਕਾਰ ਸੇਵਾ ਸੰਭਾਲ ਸੋਹਣਾ ਦਰਬਾਰ ਸਜਾਇਆ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਇਸ ਮੌਕੇ ਭਾਈ ਲਾਲੋ ਜੀ ਦਰਬਾਰ ਦੇ ਪ੍ਰਬੰਧਕ ਭਾਈ ਪਰਮਜੀਤ ਸਿੰਘ ਧੀਮਾਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਖਜਾਨਚੀ ਜਗਸੀਰ ਸਿੰਘ ਸਕੱਤਰ ਰਣਜੀਤ ਸਿੰਘ ਵੱਲੋਂ ਜਥੇਦਾਰ ਮਾਨ ਸਨਮਾਨ ਕੀਤਾ ਗਿਆ l ਸੁਚੱਜੀ ਸੇਵਾ ਸੰਭਾਲ ਅਤੇ ਪ੍ਰਬੰਧਾਂ ਨੂੰ ਦੇਖ ਕੇ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਜੀ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ ਸਾਨੂੰ ਅਜਿਹੇ ਸੁਚੱਜੇ ਸਮਝਦਾਰ ਪ੍ਰਬੰਧਕਾਂ ਨੂੰ ਵਲ ਦੇਖ ਕੇ ਸੇਧ ਲੈਣੀ ਚਾਹੀਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਾ ਦਰਬਾਰ ਸੋਹਣੇ ਸਜੇ ਹੋਣੇ ਚਾਹੀਦੇ ਹਨ ਸਾਨੂੰ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾl

