ਸਿੱਖ ਇਤਿਹਾਸ ‘ਤੇ ਆਧਾਰਿਤ ਫ਼ਿਲਮਾਂ ਨੂੰ ਲੈ ਕੇ ਪੰਜਾਬ ਵਿੱਚ ਇੱਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ। ਇਸ ਦਾ ਮੁੱਖ ਕਾਰਨ “ਸਤਲੁਜ” ਫ਼ਿਲਮ ਨੂੰ ਲੈ ਕੇ ਉੱਠਿਆ ਵਿਵਾਦ ਅਤੇ ਇਸ ਤੋਂ ਬਾਅਦ ਗੁਰਦੁਆਰਿਆਂ ਵਿੱਚ ਹੋ ਰਹੀਆਂ ਕਮਿਊਨਿਟੀ ਸਕ੍ਰੀਨਿੰਗਾਂ ਹਨ। ਕਈ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਇਤਿਹਾਸ ਨਾਲ ਜੁੜੇ ਮਹੱਤਵਪੂਰਨ ਅਧਿਆਇ ਲੋਕਾਂ ਤੱਕ ਪਹੁੰਚਣੇ ਚਾਹੀਦੇ ਹਨ, ਜਦਕਿ ਹੋਰ ਧਿਰਾਂ ਇਤਿਹਾਸਕ ਤੱਥਾਂ ਅਤੇ ਧਾਰਮਿਕ ਮਰਿਆਦਾ ਨੂੰ ਪਹਿਲ ਦੇਣ ਦੀ ਗੱਲ ਕਰ ਰਹੀਆਂ ਹਨ। ਇਸੇ ਦੌਰਾਨ ਭਾਜਪਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦੇ ਵੱਖ-ਵੱਖ ਮੌਕਫ਼ਾਂ ‘ਤੇ ਸਵਾਲ ਉਠਾਏ ਹਨ। ਭਾਜਪਾ ਦਾ ਕਹਿਣਾ ਹੈ ਕਿ ਸਿੱਖ ਯੋਧਿਆਂ ਅਤੇ ਸ਼ਹੀਦਾਂ ‘ਤੇ ਬਣਨ ਵਾਲੀਆਂ ਫ਼ਿਲਮਾਂ ਬਾਰੇ ਇੱਕ ਸਪੱਸ਼ਟ ਅਤੇ ਇਕਸਾਰ ਨੀਤੀ ਹੋਣੀ ਚਾਹੀਦੀ ਹੈ। ਦੂਜੇ ਪਾਸੇ, ਅਕਾਲ ਤਖ਼ਤ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਸਿੱਖ ਗੁਰੂਆਂ ਅਤੇ ਕਈ ਇਤਿਹਾਸਕ ਸਿੱਖ ਸ਼ਖਸੀਅਤਾਂ ਦੀ ਪੇਸ਼ਕਾਰੀ ਵਾਲੀਆਂ ਫ਼ਿਲਮਾਂ, ਐਨੀਮੇਸ਼ਨ ਜਾਂ AI-ਆਧਾਰਿਤ ਸਮੱਗਰੀ ਬਹੁਤ ਸੰਭਾਲ ਨਾਲ ਅਤੇ ਪੰਥਕ ਮਰਿਆਦਾ ਅਨੁਸਾਰ ਹੀ ਹੋਣੀ ਚਾਹੀਦੀ ਹੈ, ਤਾਂ ਜੋ ਇਤਿਹਾਸਕ ਸੱਚਾਈ ਅਤੇ ਸਤਿਕਾਰ ਕਾਇਮ ਰਹੇ ਇਸ ਵਿਵਾਦ ਨੇ ਪੰਜਾਬ ਵਿੱਚ ਅਭਿਵਿਆਕਤੀ ਦੀ ਆਜ਼ਾਦੀ, ਸੈਂਸਰਸ਼ਿਪ, ਧਾਰਮਿਕ ਭਾਵਨਾਵਾਂ ਅਤੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਬਾਰੇ ਨਵੀਂ ਬਹਿਸ ਛੇੜ ਦਿੱਤੀ ਹੈ। ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਧਿਰਾਂ ਇਸ ਮੁੱਦੇ ‘ਤੇ ਆਪਣੇ-ਆਪਣੇ ਵਿਚਾਰ ਪ੍ਰਗਟ ਕਰ ਰਹੀਆਂ ਹਨ

