ਸਿੱਖ ਇਤਿਹਾਸ ਦੀ ਮਹਾਨ ਸੇਵਾਦਾਰ ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥ {ਪੰਨਾ 967}
ਸਿੱਖੀ ਵਿੱਚ ਸੰਗਤ ਪੰਗਤ ਦਾ ਉਦੇਸ਼ ਬਹੁਤ ਉੱਚਾ ਸੁੱਚਾ ਮਨੁੱਖਤਾ ਨੂੰ ਮਾਣ ਬਖਸ਼ਦਾ, ਬਰਾਬਰਤਾ , ਜਾਤ ਪਾਤ, ਊਚ ਨੀਚ, ਵੈਰ ਵਿਰੋਧ ਈਰਖਾ ਆਦਿ ਜਿੰਨੇ ਵੀ ਮਨੁੱਖਤਾ ਦੇ ਵੈਰੀ ਨੇ ਸਭਨੂੰ ਖਤਮ ਕਰਦਾ ਹੈ, ਕਦੇਂ ਵੀ ਸੰਗਤ ਪੰਗਤ ਵਿੱਚ ਬੈਠਕੇ ਕਿਸੇ ਨਾਲ ਘਿਰਣਾ ਨਹੀ ਕਰਨੀ ਚਾਹੀਦੀ ਭਾਂਵੇਂ ਕਿੰਨਾ ਵੀ ਵੱਡਾ ਕੋਈ ਤੁਹਾਡਾ ਨਿੱਜੀ ਦੁਸ਼ਮਣ ਹੋਵੇਂ, ਇਹ ਸੱਚੇ ਪਾਤਸ਼ਾਹ ਜੀ ਦੀਆਂ ਵਡਿਆਈਆਂ ਹਨ ਜਿੰਨਾ ਤੇ ਪਹਿਰਾ ਦੇਂਦਿਆ ਧੰਨ ਧੰਨ ਮਾਤਾ ਖੀਵੀ ਜੀ ਨੇ ਲੰਗਰਾਂ ਦੀ ਐਸੀ ਸੇਵਾ ਨਿਭਾਈ ਧੁਰਦਰਗਾਹੀ ਬਾਣੀ ਵਿੱਚ ਉਹਨਾਂ ਦੀ ਉਸਤਤ ਹੋਈ, ਲੰਗਰਾਂ ਦੀ ਸੇਵਾ ਦੇ ਨਾਲ ਨਾਲ ਉਹਨਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵੀ ਸਾਰਾ ਜੀਵਨ ਹੀ ਬਹੁਤ ਵੱਡੇ ਕਾਰਜ਼ ਕੀਤੇ,
ਸੰਗਤ ਜੀ ਲੰਗਰ ਦੀ ਸੇਵਾ ਦੀ ਮਹਿਮਾ ਬਹੁਤ ਵੱਡੀ ਹੈ ਜੋ ਲੰਗਰਾਂ ਚ ਸੇਵਾ ਨਿਭਾਉਂਦੇ ਹਨ, ਗੁਰੂ ਪਾਤਸ਼ਾਹ ਜੀ ਭਾਗ ਲਾ ਦੇਦੇ ਨੇ, ਬਰਕਤਾਂ ਨਾਲ ਝੋਲੀਆਂ ਭਰ ਜਾਂਦੀਆਂ ਹਨ, ਮਾਤਾ ਖੀਵੀ ਜੀ ਦੀ ਮਹਿਮਾ ਮੇਰੇ ਵਰਗੇ ਕੀ ਲਿਖ ਸਕਦੇ ਹਨ ਫਿਰ ਵੀ ਜੋ ਮੱਤ ਬੁੱਧ ਸਾਹਿਬ ਜੀ ਨੇ ਬਖਸ਼ੀ ਜੋ ਮਨ ਵਿੱਚ ਉਤਾਰਾ ਹੋਇਆ ਉਸਨੂੰ ਓਵੇ ਹੀ ਲਿਖ ਦਿੱਤਾ, ਭੁੱਲ ਚੁੱਕ ਦੀ ਮੁਆਫ਼ੀ ਜੀ 🙏
ਖਡੂਰ ਸਾਹਿਬ ਦੀ ਧਰਤੀ ਉੱਤੇ, ਸੱਜ ਦੀਆਂ ਨਿੱਤ ਸੰਗਤਾਂ,
ਜਾਤ ਪਾਤ ਦੇ ਬੰਧਨ ਭੰਨਣ, ਗੁਰੂ ਸਾਹਿਬ ਦੀਆਂ ਪੰਗਤਾਂ,
ਗੁਰੂ ਨਾਨਕ ਦੇ ਦਰ ਦੇ ਉੱਤੇ, ਮੀਂਹ ਮਿਹਰਾਂ ਦੇ ਵਰਦੇ,
ਹੱਥੀ ਲੰਗਰ ਦੀ ਸੇਵਾ ਮਾਤਾ, ਖੀਵੀ ਜੀ ਨੇ ਕਰਦੇ,
ਨਾਲ ਬਾਣੀ ਦਾ ਸਿਮਰਨ ਚੱਲੇ, ਨਾਲ ਲੰਗਰ ਦੀ ਸੇਵਾ,
ਭਾਗਾਂ ਵਾਲੇ ਕਰ ਕਰ ਖੱਟਦੇ, ਇਹ ਜੀਵਨ ਦਾ ਮੇਵਾ,
ਹੱਥੀ ਕਰਕੇ ਇਹ ਸੇਵਾ ਸੰਗਤੇ, ਦੁੱਖ ਰੋਗ ਨੇ ਹਰਦੇ,
ਹੱਥੀ ਲੰਗਰ ਦੀ ਸੇਵਾ ਮਾਤਾ, ਖੀਵੀ ਜੀ ਨੇ ਕਰਦੇ,
ਉੱਚੇ ਖਿਆਲ ਧੰਨ ਮਾਤਾ ਖੀਵੀ, ਹੱਥੀ ਪਕਾਉਣ ਪ੍ਰਛਾਦੇ,
ਬਿਨ ਕਰਮਾਂ ਨਾਂ ਗੁਰੂ ਘਰੋ, ਜਾਣ ਸੰਗਤ ਜੀ ਖਾਦੇ,
ਲੰਗਰਾਂ ਦੀ ਹੈ ਸੇਵਾ ਕਰਕੇ, ਜੋ ਤਪਦੇ ਹਿਰਦੇ ਠਰਦੇ,
ਹੱਥੀ ਲੰਗਰ ਦੀ ਸੇਵਾ ਮਾਤਾ, ਖੀਵੀ ਜੀ ਨੇ ਕਰਦੇ,
ਪਾਕੇ ਮੇਵੇ ਦੁੱਧ ਵਿੱਚ ਗਿਰੀਆਂ, ਰਿੱਝਦੀਆਂ ਨੇ ਖੀਰਾਂ,
ਗੁਰੂ ਸਾਹਿਬ ਦੇ ਦਰ ਦੇ ਉੱਤੇ, ਸੰਗਤਾਂ ਆਉਣ ਵਹੀਰਾਂ,
ਕਰਕੇ ਸੇਵਾ ਅੱਜ ਵੀ ਸੇਵਕ, ਖਾਲ਼ੀਆਂ ਝੋਲੀਆਂ ਭਰਦੇ,
ਹੱਥੀ ਲੰਗਰ ਦੀ ਸੇਵਾ ਮਾਤਾ, ਖੀਵੀ ਜੀ ਨੇ ਕਰਦੇ,
ਸਭ ਇੱਕ ਨੇ ਜੱਟ ਤਰਖਾਣ, ਘੁਮਿਆਰ ਕੀ ਛੀਂਬਾ ਮਹਿਰਾ,
ਵਿੱਚ ਲੰਗਰ ਦੇ ਵਰਤ ਰਿਹਾ ਜੇ, ਦੇਸੀ ਘਿਓ ਦਾ ਪਹਿਰਾ,
ਇਹੋ ਸ਼ਾਨ ਸਿੱਖੀ ਦੀ ਸੰਗਤੇ, ਨਹੀ ਜੇ ਵਿਰੋਧੀ ਜਰਦੇ,
ਹੱਥੀ ਲੰਗਰ ਦੀ ਸੇਵਾ ਮਾਤਾ, ਖੀਵੀ ਜੀ ਨੇ ਕਰਦੇ,
ਕਰਕੇ ਤਿਆਰ ਮਾਤਾ ਜੀ ਲੰਗਰ, ਹੱਥੀ ਆਪ ਵਰਤਾਉਂਦੇ,
ਭਰ ਭਰਕੇ ਕੜਛੀਆਂ ਖੀਰਾਂ ਘਿਓ, ਸੰਗਤਾਂ ਤਾਹੀ ਛਕਾਉਂਦੇ,
ਉਹ ਵੀ ਛਕਦੇ ਵਾਗੀ ਲੰਗਰ, ਪਸ਼ੂ ਜਿੰਨਾਂ ਦੇ ਚਰਦੇ,
ਹੱਥੀ ਲੰਗਰ ਦੀ ਸੇਵਾ ਮਾਤਾ, ਖੀਵੀ ਜੀ ਨੇ ਕਰਦੇ,

