ਆਰਜੀ ਤੌਰ ਤੇ ਡਿਊਟੀ ਕਰਨ ਵਾਲਾ ਗ੍ਰੰਥੀ ਸਿੰਘ ਕਸਟੋਡੀਅਨ ਨਹੀਂ ਹੋ ਸਕਦਾ…

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਵੀ ਰੂਪ ਵਿੱਚ ਬੇਅਦਬੀ ਹੋ ਜਾਣ ਉਪਰੰਤ ਕਸਟੋਡੀਅਨ ਭਾਵ ਦੇਖ ਰੇਖ ਸੇਵਾ ਸੰਭਾਲ ਕਰਨ ਵਾਲੇ ਜਿੰਮੇਵਾਰ ਬਣਾਏ ਗਏ ਹਨ ਜਦੋਂ ਕਿ ਗ੍ਰੰਥੀ ਸਿੰਘ ਮਾਮੂਲੀ ਤਨਖਾਹ ਉੱਪਰ ਆਰਜੀ ਤੌਰ ਤੇ ਗੁਰਦੁਆਰਾ ਸਾਹਿਬ ਸੇਵਾ ਸੰਭਾਲ ਕਰਦਾ ਹੈ ਅਤੇ ਨਾਲ ਹੀ ਨਗਰ ਦੇ ਸਾਰੇ ਕਾਰਜ ਜਿਵੇਂ ਕਿਸੇ ਦੇ ਘਰ ਮਰਗ ਹੋਣ ਉਪਰੰਤ, ਸਸਕਾਰ ਉਪਰੰਤ, ਮਕਾਨ ਦੁਕਾਨ ਦੀ ਅਰਦਾਸ ਕਰਨ ਉਪਰੰਤ ਬਲਕਿ ਕਈ ਵਾਰ ਕਈ ਥਾਵਾਂ ਗ੍ਰੰਥੀ ਸਿੰਘਾਂ ਨੂੰ ਘਰਾਂ ਵਿੱਚੋਂ ਡਾਲੀ ਵੀ ਕਰਕੇ ਲਿਆਉਣੀ ਪੈਂਦੀ ਹੈ ਅਤੇ ਆਪਣੇ ਦਿਨ ਚਰੀਆ ਦੇ ਕੰਮਕਾਰ ਘਰੇਲੂ ਜਿੰਮੇਵਾਰੀਆਂ ਦੇ ਲਈ ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਜਾਣਾ ਪੈਂਦਾ ਹੈ ਇਸ ਤਰਾਂ ਗ੍ਰੰਥੀ ਸਿੰਘ ਆਰਜੀ ਤੌਰ ਤੇ ਸੇਵਾ ਕਰਨ ਵਾਲਾ ਕਸਟੋਡੀਆਂ ਨਹੀਂ ਹੋ ਸਕਦਾ ਜੋ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਹਨ ਜਾਂ ਡੇਰੇਦਾਰ ਬਾਬੇ ਹਨ ਜਿਨਾਂ ਦੇ ਆਪਣੇ ਅਸਥਾਨ ਅਤੇ ਉੱਥੋਂ ਦੀ ਮਾਇਆ ਸੰਭਾਲਣ ਦੀ ਜਿੰਮੇਵਾਰੀ ਹੈ ਉਹਨਾਂ ਨੂੰ ਕਸਟੋਡੀਅਨ ਕਰਕੇ ਜਾਣਿਆ ਜਾਵੇ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਮੋਗਾ ਵਿਖੇ ਸਮੂਹ ਗ੍ਰੰਥੀ ਸਭਾਵਾਂ ਦੀ ਅਹਿਮ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਅਗਰ ਕਾਨੂੰਨ ਆਪਣੀ ਜਿੰਮੇਵਾਰੀ ਨਾਲ ਸੇਵਾ ਨਿਭਾਉਣ ਵਾਲੇ ਕਿਸੇ ਗ੍ਰੰਥੀ ਪਾਠੀ ਸਿੰਘ ਉੱਪਰ ਧੱਕਾ ਕਰੇਗਾ ਗ੍ਰੰਥੀ ਸਭਾਵਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ ਹਮੇਸ਼ਾ ਗ੍ਰੰਥੀ ਪਾਠੀ ਸਿੰਘਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੀਆਂ ਇਸ ਮੌਕੇ ਗ੍ਰੰਥੀ ਸਭਾਵਾਂ ਦੇ ਆਗੂ ਭਾਈ ਬਲਕਾਰ ਸਿੰਘ ਬਲਖੰਡੀ, ਭਾਈ ਹਰਜਿੰਦਰ ਸਿੰਘ ਬਡੂਵਾਲ, ਭਾਈ ਲਖਬੀਰ ਸਿੰਘ ਬੱਗੇ, ਭਾਈ ਬਲਜਿੰਦਰ ਸਿੰਘ ਛੰਨਾ, ਭਾਈ ਸਤਿਨਾਮ ਸਿੰਘ ਅਕਾਲੀ, ਬਾਬਾ ਛਿੰਦਰ ਸਿੰਘ ਕੋਟ ਬੁੱਢਾ, ਭਾਈ ਵੀਰ ਸਿੰਘ ਸੁੱਖੇਵਾਲ ਤੋਂ ਇਲਾਵਾ ਵੱਖ-ਵੱਖ ਗ੍ਰੰਥੀ ਸਭਾਵਾਂ ਦੇ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਸਨ ..

Leave a Reply

Your email address will not be published. Required fields are marked *

error: Content is protected !!