ਪਿਛਲੇ ਦਿਨੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ ਗ੍ਰੰਥੀ ਪਾਠੀ ਸਿੰਘਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਪੂਰੀ ਤਰਹਾਂ ਜਾਣਕਾਰੀ ਨਾ ਹੋਣ ਕਾਰਨ ਗ੍ਰੰਥੀ ਪਾਠੀ ਸਿੰਘ ਗੁਮਰਾਹ ਹੋ ਰਹੇ ਸਨ ਸੌ ਇਸ ਮਸਲੇ ਨੂੰ ਲੈ ਕੇ ਸੂਝਵਾਨ ਗ੍ਰੰਥੀ ਸਭਾਵਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਮੋਗਾ ਵਿਖੇ ਹੋਏ ਜਿਸ ਵਿੱਚ ਆਪਣੇ ਬਲਬਲੇ ਪੇਸ਼ ਕਰਦਿਆਂ ਗ੍ਰੰਥੀ ਸਿੰਘ ਇਸ ਮੁੱਦੇ ਉੱਪਰ ਪਹੁੰਚੇ ਕਿ ਆਪਣੀ ਸੇਵਾ ਜਿੰਮੇਵਾਰੀ ਨਾਲ ਨਿਭਾਈ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਰੱਖਿਆ ਜਾਵੇ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਕਿਸੇ ਕਾਨੂੰਨ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਅਗਰ ਕਿਸੇ ਗ੍ਰੰਥੀ ਪਾਠੀ ਸਿੰਘ ਉੱਪਰ ਕੋਈ ਮੁਸੀਬਤ ਪੈਂਦੀ ਹੈ ਤਾਂ ਸਮੂਹ ਗ੍ਰੰਥੀ ਸੁਭਾਵਾਂ ਪੀੜਤ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੀਆਂ ਇਸ ਮੌਕੇ ਸਮੂਹ ਗ੍ਰੰਥੀ ਸਭਾਵਾਂ ਦੇ ਆਗੂ ਭਾਈ ਹਰਨੇਕ ਸਿੰਘ ਬਲਖੰਡੀ, ਲਖਬੀਰ ਸਿੰਘ ਬੱਗੇ, ਹਰਜਿੰਦਰ ਸਿੰਘ ਬੱਡੂਵਾਲ, ਸਤਿਨਾਮ ਸਿੰਘ ਅਕਾਲੀ, ਬਾਬਾ ਸ਼ਿੰਦਰ ਸਿੰਘ ਕੋਟ ਬੁੱਢਾ, ਭਾਈ ਵੀਰ ਸਿੰਘ ਸੁੱਖੇਵਾਲ, ਬਾਬਾ ਮਨਜੀਤ ਸਿੰਘ ਲਾਲੂਵਾਲ, ਸੁਖਵਿੰਦਰ ਸਿੰਘ ਅੱਬੂਵਾਲ ਤੋਂ ਇਲਾਵਾ ਵੱਖ-ਵੱਖ ਗ੍ਰੰਥੀ ਸਭਾਵਾਂ ਦੇ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਸਨ ਇਸ ਮੌਕੇ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ

