ਸਿੱਖ ਸੰਗਤ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026’ ਦਾ ਪੰਜਾਬੀ ਤਰਜਮਾ ਨਾਲ ਨੱਥੀ ਹੈ। ਹਰ ਸਿੱਖ ਨੂੰ ਇਹ ਕਾਨੂੰਨ ਆਪ ਪੜ੍ਹ ਕੇ ਤੇ ਸਮਝ ਕੇ ਇਸ ਨਤੀਜੇ ਉੱਤੇ ਪਹੁੰਚਣਾ ਚਾਹੀਦਾ ਹੈ ਕਿ ਇਸ ਵਿੱਚ ਕਿਵੇਂ ਸਿੱਖਾਂ ਤੇ ਸੇਵਾਦਾਰ ਧਿਰਾਂ ਨੂੰ ਹੀ ਬੰਨ੍ਹਿਆ ਗਿਆ ਹੈ। ਜਿੱਥੋਂ ਤੱਕ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਸਖ਼ਤ ਸਜ਼ਾ ਦਾ ਮਾਮਲਾ ਉਹ ਠੀਕ ਹੈ। ਇਸ ਸੋਧ ਦੇ ਸਫ਼ਾ 4 ਉੱਤੇ 7 ਨੰਬਰ ਦੇ ਹੇਠ ਦਰਜ ਸਜ਼ਾਵਾਂ ਤਹਿਤ 5(1) ਜ਼ਰੂਰ ਧਿਆਨ ਨਾਲ ਪੜ੍ਹਿਓ ਤੇ ਸਮਝਿਓ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ “ਬੇਅਦਬੀ ਦੇ ਜੁਰਮ ਨੂੰ ਛੱਡ ਕੇ” ਕਾਨੂੰਨ ਦੀਆਂ ਮੱਦਾਂ ਅਤੇ ਉਸਦੇ ਤਹਿਤ ਬਣੇ ਨਿਯਮਾਂ ਦੀ ਉਲੰਘਣਾ ਉੱਤੇ ਕੀ ਸਜ਼ਾ ਹੋਵੇਗੀ। ਸਮਝੋ ਕਿ ਇਹ ਕਾਨੂੰਨ ਕਿਵੇਂ ਸਿੱਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਪਸੀ ਪ੍ਰੇਮ, ਸਾਂਝ ਅਤੇ ਗੁਰੂ ਤੇ ਸਿੱਖ ਵਾਲੇ ਰਿਸ਼ਤੇ ਨੂੰ ਗੰਭੀਰ ਸੱਟ ਮਾਰਦਾ ਹੈ।

