ਖਿਦਰਾਣੇ ਦੀ ਢਾਬ’ ਸ੍ਰੀ ਮੁਕਤਸਰ ਸਾਹਿਬ ਦੀ ਮੁਕੱਦਸ ਧਰਤੀ ‘ਤੇ ਸ਼ਹੀਦੀਆਂ ਪਾਉਣ ਵਾਲੇ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ। ਧਰਮ ਹੇਤ ਹੋਈ ਇਸ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਵੱਡੀ ਬਖਸ਼ਿਸ਼ ਦੇ ਰੂਪ ਵਿੱਚ ਉਨ੍ਹਾਂ ਨੂੰ “ਚਾਲੀ ਮੁਕਤੇ” ਦਾ ਖਿਤਾਬ ਬਖ਼ਸ਼ਿਆ ਜੋ ਕਿ ਉਨ੍ਹਾਂ ਦੀ ਆਤਮਿਕ ਮੁਕਤੀ ਅਤੇ ਗੁਰੂ ਪ੍ਰਤੀ ਅਡਿੱਗ ਸਮਰਪਣ ਦਾ ਪ੍ਰਤੀਕ ਹੈ। ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਸਿੱਖ ਕੌਮ ਨੂੰ ਸਦਾ ਹੀ ਪ੍ਰੇਰਿਤ ਕਰਦੀ ਰਹੇਗੀ।

