ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਪਾਤਸ਼ਾਹੀ ਦਸਵੀਂ

ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਬਾਲ ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਅਤੇ ਮਾਮਾ ਕ੍ਰਿਪਾਲ ਚੰਦ ਜੀ ਨਾਲ ਛੋਟੀ ਉਮਰ ਵਿੱਚ ਪਟਨੇ ਸਾਹਿਬ ਤੋ ਆਉਂਦੇ ਹੋਏ ਲਗਭਗ ਛੇ ਮਹੀਨੇ ਰੁਕੇ ਸਨ। ਦੁਸ਼ਹਿਰੇ ਵਾਲੇ ਦਿਨ ਬਾਲ ਗੋਬਿੰਦ ਰਾਏ ਜੀ ਦੇ ਮਾਮਾ ਕ੍ਰਿਪਾਲ ਚੰਦ ਨੇ ਦਸਤਾਰ ਬੰਦੀ ਲਖਨੌਰ ਸਾਹਿਬ ਕੀਤੀ ਸੀ। ਇਸ ਪਵਿੱਤਰ ਅਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਨਕਾ ਘਰ ਅਤੇ ਉਹਨਾਂ ਦੀ ਪ੍ਰਜਨੀਕ ਮਾਤਾ ਗੁਜਰੀ ਜੀ ਦਾ ਪੇਕਾ ਘਰ ਹੋਣ ਦਾ ਮਾਣ ਪ੍ਰਾਪਤ ਹੈ। ਇਸ ਪਵਿੱਤਰ ਅਸਥਾਨ ਸਾਹਿਬ ਸੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਪੁੱਤਰ ਸ੍ਰੀ ਚੰਦ ਜੀ ਮਹਾਰਾਜ ਜੀ ਦੀ ਵੀ ਚਰਣ ਛੋਹ ਪ੍ਰਾਪਤ ਹੈ। ਇਸ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀਆਂ, ਪਰਾਤਾਂ ਪਵਿੱਤਰ ਖੂਹ, ਬਾਉਲੀ ਸਾਹਿਬ ਉਸ ਸਮੇਂ ਦੀਆਂ ਇਤਿਹਾਸ਼ਕ ਯਾਦਗਾਰਾਂ ਦੋ ਤੀਰ,ਜਮਦਾੜ, ਕਟਾਰ, ਪਲੰਗ ਸਾਹਿਬ, ਢਾਲ ਸ਼ਸੋਭਿਤ ਹਨ

Leave a Reply

Your email address will not be published. Required fields are marked *

error: Content is protected !!