ਲੁਧਿਆਣਾ ਵਿਖੇ ਬਜ਼ੁਰਗ ਸ. ਲਛਮਣ ਸਿੰਘ ਧਾਲੀਵਾਲ ਦੇ ਘਰ ਵੜ ਕੇ ਉਹਨਾਂ ਦੀ ਕੁੱਟਮਾਰ ਕਰਨ ਅਤੇ ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਭਾਜਪਾ ਕੌਂਸਲਰ ਮੁਕੇਸ਼ ਖੱਤਰੀ ਵਿਰੁੱਧ ਸੰਗਤ ਦਾ ਰੋਸ ਰੰਗ ਲਿਆਇਆ ਹੈ। ਸਿੱਖ ਜਥੇਬੰਦੀਆਂ ਦੇ ਸਖ਼ਤ ਦਬਾਅ ਸਦਕਾ ਪੁਲਿਸ ਨੇ ਕੇਸ ਵਿੱਚ ਧਾਰਾ 295-A ਅਤੇ 452 ਦਾ ਵਾਧਾ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਦੋਸ਼ੀ ਦੀ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸੰਘਰਸ਼ ਦੀ ਵੱਡੀ ਜਿੱਤ ਲਈ ਸਮੂਹ ਸੰਗਤ ਵਧਾਈ ਦੀ ਪਾਤਰ ਹੈ। ਜਦ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ, ਸਾਡੀ ਨਜ਼ਰ ਪ੍ਰਸ਼ਾਸਨ ਦੀ ਕਾਰਵਾਈ ‘ਤੇ ਟਿਕੀ ਰਹੇਗੀ। ਇਕਾਈ ਵਿੱਚ ਹੀ ਬਲ ਹੈ!

