ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਦਸਵੇਂ ਅਤੇ ਆਖਰੀ ਸਰੀਰਕ ਗੁਰੂ ਸਾਹਿਬਾਨ ਸਨ। ਉਹ ਮਹਾਨ ਯੋਧੇ, ਕਵੀ, ਦਰਸ਼ਨਿਕ ਅਤੇ ਧਰਮ ਦੇ ਰਖਿਅਕ ਸਨ। ਉਨ੍ਹਾਂ ਦਾ ਜੀਵਨ ਸਾਨੂੰ ਹਿੰਮਤ, ਤਿਆਗ, ਸੇਵਾ ਅਤੇ ਧਰਮ ਲਈ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਪਟਨਾ ਸਾਹਿਬ (ਬਿਹਾਰ) ਵਿੱਚ ਹੋਇਆ। ਬਚਪਨ ਦਾ ਨਾਮ ਗੋਬਿੰਦ ਰਾਇ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ ਸੀ। ਗੁਰਗੱਦੀ ਪ੍ਰਾਪਤ ਕਰਨਾਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਸ਼ਹੀਦੀ ਪ੍ਰਾਪਤ ਕੀਤੀ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ 9 ਸਾਲ ਸੀ। ਇਸ ਤੋਂ ਬਾਅਦ ਉਹ ਸਿੱਖਾਂ ਦੇ ਦਸਵੇਂ ਗੁਰੂ ਬਣੇ। ਖਾਲਸਾ ਪੰਥ ਦੀ ਸਾਜਨਾ1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਪੰਜ ਪਿਆਰੇ ਬਣਾਏ ਅਤੇ ਸਿੱਖਾਂ ਨੂੰ ਸਿੰਘ ਅਤੇ ਕੌਰ ਦਾ ਰੂਪ ਬਖ਼ਸ਼ਿਆ। ਪੰਜ ਕਕਾਰ—ਕੇਸ, ਕੜਾ, ਕੰਗਾ, ਕਛਹਿਰਾ ਅਤੇ ਕਿਰਪਾਨ—ਦੀ ਮਰਯਾਦਾ ਦਿੱਤੀ। ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤਗੁਰੂ ਸਾਹਿਬ ਜੀ ਦੇ ਚਾਰ ਪੁੱਤਰ ਸਨ:• ਸਾਹਿਬਜ਼ਾਦਾ ਅਜੀਤ ਸਿੰਘ ਜੀ• ਸਾਹਿਬਜ਼ਾਦਾ ਜੁਝਾਰ ਸਿੰਘ ਜੀ• ਸਾਹਿਬਜ਼ਾਦਾ ਜੋਰਾਵਰ ਸਿੰਘ ਜੀ• ਸਾਹਿਬਜ਼ਾਦਾ ਫਤਹਿ ਸਿੰਘ ਜੀਚਾਰੇ ਸਾਹਿਬਜ਼ਾਦਿਆਂ ਨੇ ਧਰਮ ਲਈ ਮਹਾਨ ਸ਼ਹਾਦਤ ਦਿੱਤੀ। ਬਾਣੀ ਅਤੇ ਰਚਨਾਵਾਂਗੁਰੂ ਜੀ ਨੇ ਕਈ ਮਹਾਨ ਬਾਣੀਆਂ ਅਤੇ ਰਚਨਾਵਾਂ ਲਿਖੀਆਂ, ਜਿਵੇਂ ਜਾਪ ਸਾਹਿਬ, ਚੌਪਈ ਸਾਹਿਬ, ਅਤੇ ਦੇਹਿ ਸ਼ਿਵਾ ਬਰ ਮੋਹਿ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ1708 ਵਿੱਚ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਦਾ ਦਰਜਾ ਦਿੱਤਾ ਅਤੇ ਹੁਕਮ ਕੀਤਾ:“ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।”ਜੋਤਿ ਜੋਤ ਸਮਾਉਣਾ
7 ਅਕਤੂਬਰ 1708 ਨੂੰ ਹਜ਼ੂਰ ਸਾਹਿਬ, ਨਾਂਦੇੜ ਵਿੱਚ ਗੁਰੂ ਸਾਹਿਬ ਜੀ ਜੋਤਿ ਜੋਤ ਸਮਾ ਗਏ।

Leave a Reply

Your email address will not be published. Required fields are marked *

error: Content is protected !!