“ਲੱਡੂ ਗੋਪਾਲ”ਨੂੰ ਗੁਰਦੁਆਰੇ ਲੈ ਕੇ ਆਈ ਔਰਤ ਬਰਛੇ ਵਾਲੇ ਨਾਲ ਖਹਿਬੜੀ

ਇੱਕ ਬੀਬੀ ਅਨੰਦਪੁਰ ਸਾਹਿਬ ਵਿਖੇ ਆਪਣੇ ਨਾਲ ਮੂਰਤੀ ਅੰਦਰ ਲੈ ਕੇ ਜਾਣ ਦੀ ਜ਼ਿੱਦ ਕਰ ਰਹੀ ਸੀ। ਇਸ ਬੀਬੀ ਨੇ ਨਾਲ ਇੱਕ ਵੀਡੀਓ ਬਣਾਉਣ ਵਾਲਾ ਰੱਖਿਆ ਹੋਇਆ ਸੀ। (ਇਹਨਾਂ ਘਟਨਾਵਾਂ ਪਿੱਛੇ ਆਉਣ ਵਾਲੇ ਸਮੇਂ ਲਈ ਬਹੁਤ ਕੁਝ ਛੁਪਿਆ ਹੋਇਆ) ਉਹ ਕਹਿ ਰਹੀ ਸੀ ਕਿ ਜਦੋਂ ਸਿੱਖ ਕਿਰਪਾਨ ਪਾ ਕੇ ਮੰਦਰ ਜਾਂਦੇ ਹਨ। ਮੰਦਰ ਵਿੱਚ ਤਾਂ ਕੋਈ ਕਿਰਪਾਨ ਵਾਲੇ ਨੂੰ ਰੋਕਦਾ ਨਹੀਂ। ਹੁਣ ਹੀ ਉਤਰਾਖੰਡ ਵਿਖੇ ਕਿਹਾ ਗਿਆ ਕਿ ਜਿਹੜਾ ਗੈਰ ਹਿੰਦੂ ਹੋਵੇਗਾ। ਉਸਨੂੰ ਮੰਦਰ ਵਿੱਚ ਜਾਣ ਲਈ ਗਾਂ ਦਾ ਮੂਤ ਪੀਣਾ ਪਵੇਗਾ। ਇੱਕ ਕੋਈ ਦੱਖਣ ਵਿੱਚ ਮੰਦਰ ਹੈ। ਉੱਥੇ ਜੇ ਕਿਸੇ ਨੇ ਅੰਦਰ ਜਾਣਾ ਤਾਂ ਆਪਣੇ ਸਿਰ ਉੱਤੇ ਬੰਨੀ ਦਸਤਾਰ, ਦੁਮਾਲਾ ਉਤਾਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਂਦਾ। ਬਹੁਤ ਸਾਰੇ ਮੰਦਰ ਹਨ ਜਿਹਨਾਂ ਅੰਦਰ ਦਲਿਤਾਂ ਨੂੰ ਜਾਣ ਦੀ ਮਨਾਹੀ ਹੈ। ਰਾਸ਼ਟਰਪਤੀ ਤੱਕ ਨੂੰ ਜਾਣ ਨਹੀਂ ਦਿੱਤਾ ਗਿਆ। ਮੰਦਰ ਦੀ ਹਦੂਦ ਅੰਦਰ ਜਿੱਥੇ ਤੱਕ ਦਲਿਤ ਰਾਸ਼ਟਰਪਤੀ ਗਿਆ। ਬਾਅਦ ਵਿੱਚ ਉਸ ਜਗ੍ਹਾ ਨੂੰ ਸੁੱਧ ਕੀਤਾ ਗਿਆ। ਦੇਖੋ ਮੈਂ ਇਹਨਾਂ ਵੱਲੋ ਮੰਦਰਾਂ ਸੰਬੰਧੀ ਬਣਾਏ ਅਸੂਲਾਂ ਉੱਤੇ ਕਿੰਤੂ ਕਰਨ ਲਈ ਇਹ ਉਦਾਹਰਣਾਂ ਨਹੀ ਦਿੱਤੀਆਂ। ਮੈਂ ਇਹ ਉਦਾਹਰਣਾਂ ਉਸ ਬੀਬੀ ਨੂੰ ਦਿੱਤੀਆਂ। ਜਿਹੜੀ ਆਪਣੇ ਨਾਲ ਗੁਰਦੁਆਰਾ ਸਾਹਿਬ ਅੰਦਰ ਮੂਰਤੀ ਲੈ ਕੇ ਜਾਣ ਦੀ ਜ਼ਿੱਦ ਕਰ ਰਹੀ ਸੀ। ਦੂਜੀ ਗੱਲ ਜਿਹੜੇ ਕਿਰਪਾਨ ਪਾ ਕੇ ਮੰਦਰ ਅੰਦਰ ਜਾਂਦੇ ਹਨ। ਤੁਹਾਡਾ ਹੱਕ ਹੈ ਤੁਸੀ ਉਹਨਾਂ ਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਸਕਦੇ ਹੋ। ਜੇ ਨਹੀਂ ਹੱਟਦੇ ਫੇਰ ਛਿੱਤਰ ਫੇਰੋ।

Leave a Reply

Your email address will not be published. Required fields are marked *

error: Content is protected !!