ਰਾਏਕੋਟ :(ਨਿੱਜੀ ਪੱਤਰ ਪ੍ਰੇਰਕ) ਇਕ ਸੱਚੇ ਸਿੱਖ ਲਈ ਸਿੱਖੀ ਰੀਤੀ ਰਿਵਾਜਾਂ ਸਿੱਖ ਮਰਿਆਦਾ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅੱਗੇ ਕੋਈ ਅਹੁਦਾ ਮਾਇਨਾ ਨਹੀਂ ਰੱਖਦਾ ਜਿਸ ਦੀਆਂ ਸਿੱਖ ਇਤਿਹਾਸ ਵਿੱਚ ਬੇਅੰਤ ਮਿਸਾਲਾਂ ਮਿਲਦੀਆਂ ਹਨ ਸਿੱਖ ਇਤਿਹਾਸ ਵਿੱਚ ਸ੍ਰੀ ਅਕਾਲ ਤਖਤ ਸਰਵਉੱਚਤਾ ਅੱਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਮਹਾਰਾਜੇ ਵੀ ਆਪਣੇ ਅਹੁਦੇ ਦੀ ਪਰਵਾਹ ਨਾ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਇਸੇ ਤਰ੍ਹਾਂ ਹੀ ਪਿਛਲੇ ਦਿਨ ਹੀ ਫਾਜ਼ਿਲਕਾ ਦੇ ਐਸਐਸਪੀ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਅੱਗੇ ਸੱਚੇ ਸਿੱਖ ਵਜੋਂ ਪੇਸ਼ ਹੋ ਕੇ ਇੱਕ ਮਿਸਾਲ ਕਾਇਮ ਕੀਤੀ ਜਿਸ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਨ ਵਾਲੇ ਹਰ ਇੱਕ ਸਿੱਖ ਨੂੰ ਸਿੱਖਣਾ ਚਾਹੀਦਾ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਾਇਮ ਰੱਖਣ ਲਈ ਆਪਣੀ ਹਉਮੈ ਹੰਕਾਰ ਅਤੇ ਅਹੁਦਿਆਂ ਤੋਂ ਉੱਪਰ ਉੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ
