ਗ੍ਰੰਥੀ ਪਾਠੀ ਸਿੰਘਾਂ ਦੀ ਘਾਟ ਸਿੱਖ ਕੌਮ ਲਈ ਬੁਹਤ ਵੱਡਾ ਦੁਖਾਂਤ ਹੈ। ਗ੍ਰੰਥੀ ਪਾਠੀ ਸਿੰਘਾਂ ਤੋਂ ਬਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਸੇਵਾ ਸੰਭਾਲ ਨਾ ਮੁਮਕਿਨ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਿੰਦਰ ਸਿੰਘ ਜੀ ਕੋਟ ਬੁੱਢਾ ਵਾਲਿਆਂ ਨੇ ਕੀਤਾ। ਓਹਨਾ ਨੇ ਇਹ ਵੀ ਕਿਹਾ ਕਿ ਗੁਰੂ ਘਰਾਂ ਅੰਦਰ ਪ੍ਰਬੰਧਕਾਂ ਅਤੇ ਮਨ ਮੱਤੀਏ ਲੋਕਾਂ ਵਲੋਂ ਗ੍ਰੰਥੀ ਪਾਠੀ ਸਿੰਘਾਂ ਦਾ ਸਤਿਕਾਰ ਨਾ ਕਰਨਾ ਅਤੇ ਇਹਨਾਂ ਨੂੰ ਬਣਦਾ ਗੁਜ਼ਰਾਨ ਨਾ ਦੇਖਣਾ ਇਸ ਗੱਲ ਦਾ ਮੁੱਖ ਕਾਰਨ ਹੈ। ਓਹਨਾ ਇਹ ਵੀ ਕਿਹਾ ਕਿ ਜਿੱਥੇ ਸੰਗਤਾਂ ਨੂੰ ਗ੍ਰੰਥੀ ਪਾਠੀ ਸਿੰਘਾਂ ਦੇ ਵਧੀਆ ਗੁਜ਼ਰਾਨ ਅਤੇ ਮਾਨ ਸਨਮਾਨ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਓਥੇ ਹੀ ਗ੍ਰੰਥੀ ਪਾਠੀ ਸਿੰਘਾਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਸਾਂਭ ਸੰਭਾਲ ਸੁਚੱਜੇ ਢੰਗ ਨਾਲ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਸੁਰੱਖਿਆ ਨੂੰ ਹਮੇਸ਼ਾ ਯਕੀਨੀ ਬਣਾਉਣ ।
